''ਆਪ'' ਦਾ ਉਮੀਦਵਾਰ, ਦਿਨ ਵੇਲੇ ਕਰਦਾ ਦਿਹਾੜੀ ਤੇ ਸ਼ਾਮ ਨੂੰ ਚੋਣ ਪ੍ਰਚਾਰ
Tuesday, Dec 17, 2024 - 03:37 PM (IST)
ਮਲੌਦ (ਬਿਪਨ): ਮਲੌਦ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਇਕ ਪੇਂਟਰ ਨੂੰ ਟਿਕਟ ਦੇ ਕੇ ਵਾਰਡ ਨੰਬਰ 2 ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ। ਜਗਦੀਪ ਸਿੰਘ ਨਾਂ ਦਾ ਇਹ ਪੇਂਟਰ ਤੜਕੇ ਉੱਠ ਕੇ ਚੋਣ ਪ੍ਰਚਾਰ ਕਰਦਾ ਹੈ ਤੇ ਫਿਰ ਦਿਹਾੜੀ ਲਗਾਉਣ ਲਈ ਜਾਂਦਾ ਹੈ। ਸ਼ਾਮ ਨੂੰ ਫਿਰ ਆ ਕੇ ਚੋਣ ਪ੍ਰਚਾਰ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਮਚੀ ਤਰਥੱਲੀ! ਤੀਜੀ ਜਮਾਤ ਦੀ ਵਿਦਿਆਰਥਣ ਦੀ ਹੋਈ ਮੌਤ
ਜਗਦੀਪ ਸਿੰਘ ਨੇ ਕਿਹਾ ਕਿ ਉਸ ਨੇ ਕਦੇ ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ ਕਿ ਉਹ ਐੱਮ.ਸੀ. ਦੀਆਂ ਵੋਟਾਂ 'ਚ ਖੜੇਗਾ। ਉਸ ਨੂੰ ਆਮ ਆਦਮੀ ਪਾਰਟੀ ਨੇ ਇਹ ਮੌਕਾ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਕਾਫ਼ੀ ਦੇਰ ਤੋਂ ਪਾਰਟੀ ਲਈ ਮਿਹਨਤ ਕਰ ਰਿਹਾ ਸੀ ਤੇ ਸਰਕਾਰ ਨੇ ਪਾਰਟੀ ਨੇ ਉਸ ਨੂੰ ਟਿਕਟ ਦਿੱਤੀ ਹੈ। ਉਸ ਨੇ ਦੱਸਿਆ ਕਿ ਉਸ ਨੇ ਪੜ੍ਹਾਈ ਦੇ ਨਾਲ ਹੀ ਪੇਂਟ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਉਸ ਨੇ ਉਸ ਵੇਲੇ ਪੰਜਾਬ ਪੁਲਸ, ਫ਼ੌਜ ਤੇ ਹੋਰ ਕਈ ਮਹਿਕਮਿਆਂ ਵਿਚ ਨੌਕਰੀ ਲਈ ਕੋਸ਼ਿਸ਼ ਕੀਤੀ, ਪਰ ਪਹਿਲੀਆਂ ਸਰਕਾਰਾਂ ਦੇ ਵੇਲੇ ਬਿਨਾਂ ਸਿਫਾਰਿਸ਼ ਦੇ ਨੌਕਰੀ ਹੀ ਨਹੀਂ ਸੀ ਮਿਲਦੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਸਕੂਲ 'ਚ ਛੁੱਟੀ ਦਾ ਐਲਾਨ
ਉੱਥੇ ਹੀ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਪਹਿਲਾਂ ਹੀ ਇਹ ਗੱਲ ਸਪੱਸ਼ਟ ਕਰ ਦਿੱਤੀ ਸੀ ਕਿ ਆਮ ਘਰਾਂ ਦੇ ਨੌਜਵਾਨ ਹੁਣ ਹਰ ਤਰ੍ਹਾਂ ਦੀਆਂ ਚੋਣਾਂ ਲੜਨਗੇ। ਉਸ ਸੋਚ ਉਪਰ ਪਹਿਰਾ ਦਿੰਦੇ ਹੋਏ ਆਮ ਘਰਾਂ ਦੇ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8