ਆੜ੍ਹਤੀ ਐਸੋਸੀਏਸ਼ਨ ਆਫ ਪੰਜਾਬ ਵੀ ਝੁਕੀ ; ਹੜਤਾਲ ਖਤਮ

Sunday, Apr 11, 2021 - 11:43 PM (IST)

ਆੜ੍ਹਤੀ ਐਸੋਸੀਏਸ਼ਨ ਆਫ ਪੰਜਾਬ ਵੀ ਝੁਕੀ ; ਹੜਤਾਲ ਖਤਮ

ਚੰਡੀਗੜ੍ਹ (ਅਸ਼ਵਨੀ)-ਕਣਕ ਖਰੀਦ ’ਤੇ ਅੱਖਾਂ ਦਿਖਾਉਣ ਵਾਲੀ ਆੜ੍ਹਤੀ ਐਸੋਸੀਏਸ਼ਨ ਆਫ ਪੰਜਾਬ ਨੇ ਵੀ ਆਖਿਰਕਾਰ ਐਤਵਾਰ ਨੂੰ ਸੂਬੇ ਭਰ ਵਿਚ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ। ਹਾਲਾਂਕਿ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਬੇਸ਼ੱਕ ਕਿਸਾਨ ਭਾਈਚਾਰੇ ਨੂੰ ਧਿਆਨ ਵਿਚ ਰੱਖਦੇ ਹੋਏ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਸਿੱਧੀ ਅਦਾਇਗੀ ’ਤੇ ਵਿਰੋਧ ਵਜੋਂ ਐਸੋਸੀਏਸ਼ਨ ਦੇ ਜੁੜੇ ਤਮਾਮ ਆੜ੍ਹਤੀਏ, ਕਿਸਾਨ ਅਤੇ ਮਜ਼ਦੂਰ ਮੰਡੀਆਂ ਵਿਚ ਕਾਲੀਆ ਪੱਟੀਆਂ ਬੰਨ੍ਹ ਕੇ ਖਰੀਦ ਪ੍ਰਕਿਰਿਆ ਦਾ ਹਿੱਸਾ ਬਣਨਗੇ।

ਇਹ ਵੀ ਪੜ੍ਹੋ- ਦਿਨ ਦਿਹਾੜੇ ਪੈਟਰੋਲ ਪੰਪ ਦੇ ਕਰਿੰਦੇ ਦੇ ਪੱਟ ’ਚ ਗੋਲੀ ਮਾਰ ਕੈਸ਼ ਬੈਗ ਲੁੱਟਿਆ

ਇਹ ਵੀ ਪੜ੍ਹੋ -ਦਿਨ ਦਿਹਾੜੇ ਪੈਟਰੋਲ ਪੰਪ ਦੇ ਕਰਿੰਦੇ ਦੇ ਪੱਟ ’ਚ ਗੋਲੀ ਮਾਰ ਕੈਸ਼ ਬੈਗ ਲੁੱਟਿਆ
ਉੱਧਰ, ਆੜ੍ਹਤੀਆਂ ਦੀ ਹੜਤਾਲ ਖਤਮ ਕਰਨ ਦਾ ਸੰਕੇਤ ਆਉਂਦੇ ਹੀ ਪੰਜਾਬ ਭਰ ਵਿਚ ਐਤਵਾਰ ਨੂੰ ਕਣਕ ਦੀ ਰਿਕਾਰਡ ਖਰੀਦਦਾਰੀ ਹੋਈ। ਰਾਜ ਭਰ ਵਿਚ ਕਣਕ ਦੀ ਖਰੀਦ ਦੇ ਦੂਜੇ ਦਿਨ ਸਰਕਾਰੀ ਏਜੰਸੀਆਂ ਵਲੋਂ ਕਰੀਬ 66,321 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਪੰਜਾਬ ਦੇ ਫੂਡ ਅਤੇ ਸਿਵਲ ਸਪਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਵਿਚ 66,321 ਮੀਟਰਕ ਟਨ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਵਲੋਂ ਕੀਤੀ ਗਈ ਹੈ, ਜਿਸ ਵਿਚ ਪਨਗ੍ਰੇਨ ਵਲੋਂ 15,788 ਮੀਟਰਕ ਟਨ, ਮਾਰਕਫੈੱਡ ਵਲੋਂ 19,859 ਮੀਟਰਕ ਟਨ ਅਤੇ ਪਨਸਪ ਦੁਆਰਾ 14,855 ਮੀਟਰਕ ਟਨ ਕਣਕ ਖਰੀਦੀ ਗਈ ਹੈ, ਜਦੋਂਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 9,639 ਮੀਟਰਕ ਟਨ ਕਣਕ ਖਰੀਦੀ ਗਈ ਹੈ। ਕੇਂਦਰ ਸਰਕਾਰ ਦੀ ਏਜੰਸੀ ਐੱਫ. ਸੀ. ਆਈ. ਵਲੋਂ 170 ਮੀਟਰਕ ਟਨ ਕਣਕ ਖਰੀਦੀ ਗਈ ਹੈ। ਇਸਤੋਂ ਇਲਾਵਾ ਪਨਗ੍ਰੇਨ ਦੁਆਰਾ ਪੰਜਾਬ ਵਿਚ ਜਨਤਕ ਵੰਡ ਲਈ 6,010 ਮੀਟਰਿਕ ਟਨ ਕਣਕ ਵੀ ਖਰੀਦੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਖਰੀਦ ਪ੍ਰਕਿਰਿਆ ਦੇ ਦੂਜੇ ਦਿਨ ਖਰੀਦ ਸਮੇਤ ਹੁਣ ਤੱਕ ਰਾਜ ਵਿਚ ਕੁਲ 68,963 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ-ਇਨਫੈਕਸ਼ਨ ਨਾਲ ਜਾਨ ਜਾਣ ਦਾ ਖਤਰਾ ਘਟਾਉਂਦਾ ਹੈ ਕੋਵਿਡ-19 ਟੀਕਾ
ਕਿਸਾਨ ਭਾਈਚਾਰੇ ਕਾਰਨ ਹੜਤਾਲ ਨੂੰ ਕੀਤਾ ਖਤਮ : ਚੀਮਾ
ਆੜ੍ਹਤੀ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਇਹ ਫੈਸਲਾ ਕਿਸਾਨ ਭਾਈਚਾਰੇ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ ਕਿਉਂਕਿ ਕਿਸੇ ਮੰਡੀ ਵਿਚ ਬੋਲੀ ਹੋ ਰਹੀ ਹੈ ਅਤੇ ਕਿਸੇ ਵਿਚ ਨਹੀਂ, ਇਸ ਕਾਰਣ ਕਿਸਾਨਾਂ ਵਿਚ ਨਾਰਾਜ਼ਗੀ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਜਾਂ ਤਾਂ ਪੂਰੇ ਪੰਜਾਬ ਵਿਚ ਫਸਲ ਖਰੀਦਾਰੀ ਬੰਦ ਹੋਵੇ ਜਾਂ ਫਿਰ ਸਾਰੀਆਂ ਥਾਂਵਾਂ ’ਤੇ ਖਰੀਦਾਰੀ ਹੋਵੇ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਆੜ੍ਹਤੀ ਐਸੋਸੀਏਸ਼ਨ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਾਰੇ ਅਹੁਦੇਦਾਰਾਂ ਨਾਲ ਗੱਲ ਕੀਤੀ ਅਤੇ ਸਰਵਸੰਮਤੀ ਨਾਲ ਹੜਤਾਲ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਹਾਲਾਂਕਿ ਰੋਸ ਦੇ ਤੌਰ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਪ੍ਰਗਟਾਇਆ ਜਾਵੇਗਾ।

 ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

Sunny Mehra

Content Editor

Related News