ਹੁਣ ਬੱਚੇ ਦੇ ਜਨਮ ਲੈਂਦੇ ਹੀ ਬਣੇਗਾ ਆਧਾਰ ਕਾਰਡ, ਅੰਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਹੋਵੇਗੀ ਸ਼ੁਰੂਆਤ

Tuesday, Sep 26, 2017 - 01:22 PM (IST)

ਹੁਣ ਬੱਚੇ ਦੇ ਜਨਮ ਲੈਂਦੇ ਹੀ ਬਣੇਗਾ ਆਧਾਰ ਕਾਰਡ, ਅੰਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਹੋਵੇਗੀ ਸ਼ੁਰੂਆਤ

ਅੰਮ੍ਰਿਤਸਰ (ਸੁਮਿਤ ਖੰਨਾ) - ਜੇਕਰ ਮਾਂ ਬਾਪ ਬੱਚੇ ਦੇ ਜਨਮ ਸਮੇਂ ਹੀ ਆਧਾਰ ਕਾਰਡ ਬਣਾਉਣਾ ਚਾਹੁੰਦੇ ਹਨ ਤਾਂ ਇਹ ਹਸਪਤਾਲ ਤੁਹਾਨੂੰ ਵੱਡੀ ਸਹੂਲਤ ਦੇਣ ਜਾ ਰਿਹਾ ਹੈ। ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਹੁਣ ਬੱਚੇ ਦੇ ਜਨਮ ਨਾਲ ਹੀ ਉਸ ਦਾ ਆਧਾਰ ਕਾਰਡ ਬਣਾ ਦਿੱਤਾ ਜਾਵੇਗਾ। 
ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਜੇਕਰ ਤੁਹਾਡਾ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਇਕ ਸਰਕਾਰੀ ਸੁਵਿਧਾ ਮੁਫਤ ਦਿੱਤੀ ਜਾਵੇਗੀ। ਜਿਸ ਦੇ ਚਲਦੇ ਬੱਚੇ ਦੇ ਜਨਮ ਨਾਲ ਹੀ ਉਸ ਦਾ ਆਧਾਰ ਕਾਰਡ ਬਣਾ ਦਿੱਤਾ ਜਾਵੇਗਾ। 
ਇਸ ਸੁਵਿਧਾ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ 'ਚ ਸ਼ੁਰੂ ਕੀਤਾ ਗਿਆ ਹੈ। ਐੱਸ. ਐੱਮ. ਓ. ਚਰਣਜੀਤ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀ ਇਹ ਸਕੀਮ ਹੈ ਜਿਸ ਅਨੁਸਾਰ ਬੱਚੇ ਦੇ ਜਨਮ ਸਰਟੀਫਿਕੇਟ ਨੂੰ ਆਧਾਰ ਨਾਲ ਜੋੜਿਆ ਜਾਵੇਗਾ।


Related News