ਲੁਧਿਆਣਾ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਥਾਣੇ ਤੋਂ ਕੁੱਝ ਦੂਰੀ ’ਤੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ

06/26/2022 6:26:24 PM

ਲੁਧਿਆਣਾ (ਤਰੁਣ) : ਥਾਣਾ ਡਵੀਜ਼ਨ ਨੰ. 3 ਤੋਂ ਕੁਝ ਦੂਰੀ ’ਤੇ ਬੈਂਜਾਮਿਨ ਰੋਡ ’ਤੇ ਮੋਟਰਸਾਈਕਲ ਸਵਾਰ 6 ਬਦਮਾਸ਼ਾਂ ਨੇ ਐਕਟਿਵਾ ਸਵਾਰ ਨੌਜਵਾਨਾਂ ’ਤੇ ਫਾਇਰਿੰਗ ਕਰ ਦਿੱਤੀ। 2 ਨੌਜਵਾਨ ਆਪਣੀ ਜਾਨ ਬਚਾਅ ਕੇ ਦੌੜ ਗਏ, ਜਦੋਂ ਕਿ ਇਸ ਘਟਨਾ ਵਿਚ ਇਕ ਨੌਜਵਾਨ ਦੇ ਢਿੱਡ ਤੇ ਬਾਂਹ ’ਚ 2 ਗੋਲੀਆਂ ਲੱਗੀਆਂ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਸ ਮੌਕੇ ’ਤੇ ਪੁੱਜੀ, ਜਦਕਿ ਜ਼ਖ਼ਮੀ ਨੂੰ ਤੁਰੰਤ ਸੀ. ਐੱਮ. ਸੀ। ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਵਿਕਰਾਂਤ ਨਿਵਾਸੀ ਘਾਟੀ ਮੁਹੱਲਾ ਵਜੋਂ ਹੋਈ ਹੈ ਜੋ 12ਵੀਂ ਜਮਾਤ ਦਾ ਵਿਦਿਆਰਥੀ ਹੈ, ਜਿਸ ਦੀ ਉਮਰ 19 ਸਾਲ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦਾ ਵੱਡਾ ਦਾਅਵਾ

ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11 ਵਜੇ ਵਿਕਰਾਂਤ ਆਪਣੀ 7 ਸਾਲਾ ਮਾਸੀ ਦੇ ਲੜਕੇ ਅਤੇ 2 ਦੋਸਤਾਂ ਨਾਲ ਉਕਤ ਐਕਟਿਵਾ ’ਤੇ ਘੁੰਮਣ ਨਿਕਲਿਆ ਸੀ, ਜਿਨ੍ਹਾਂ ਦਾ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ 6 ਬਦਮਾਸ਼ਾਂ ਨੇ ਬੈਂਜਾਮਿਨ ਰੋਡ ਜੈਨ ਪਬਲਿਕ ਸਕੂਲ, ਨੌਲੱਖਾ ਗਾਰਡਨ ਕਾਲੋਨੀ ਨੇੜੇ ਵਿਕਰਾਂਤ ’ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਕੋਲ ਰਿਵਾਲਵਰ ਅਤੇ ਤੇਜ਼ਧਾਰ ਹਥਿਆਰ ਸਨ। ਨੌਲੱਖਾ ਗਾਰਡਨ ਕਾਲੋਨੀ ਦੇ ਸੁਰੱਖਿਆ ਗਾਰਡ ਨੇ ਦੱਸਿਆ ਕਿ ਬਦਮਾਸ਼ਾਂ ਨੇ ਵਿਕਰਾਂਤ ’ਤੇ ਕਿਰਪਾਨ ਨਾਲ ਹਮਲਾ ਕੀਤਾ। ਉਥੇ 7 ਸਾਲਾ ਬੱਚੇ ਦੀ ਬੁਰੀ ਸਹਿਮ ਗਿਆ ਅਤੇ ਉਸਦੇ 2 ਦੋਸਤ ਆਪਣੀ ਜਾਨ ਬਚਾ ਕੇ ਭੱਜ ਗਏ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਗ੍ਰਿਫ਼ਤਾਰ ਜਸਕਰਨ ਦੇ ਮਾਤਾ-ਪਿਤਾ ਆਏ ਸਾਹਮਣੇ, ਦਿੱਤਾ ਵੱਡਾ ਬਿਆਨ

ਵਿਕਰਾਂਤ ਦੇ ਚਚੇਰੇ ਭਰਾ ਤਕਸ਼ਤ ਦਾ ਕਹਿਣਾ ਹੈ ਕਿ ਵਿਕਰਾਂਤ ਦੇ ਪੇਟ ਅਤੇ ਬਾਂਹ ’ਚ ਗੋਲੀਆਂ ਲੱਗੀਆਂ ਹਨ। ਹਮਲਾਵਰ ਕੌਣ ਸਨ? ਇਹ ਅਜੇ ਪਤਾ ਨਹੀਂ ਚੱਲ ਸਕਿਆ ਹੈ। ਵਿਕਰਾਂਤ ਆਪਣੇ ਭਤੀਜੇ ਅਤੇ ਦੋਸਤਾਂ ਨਾਲ ਕਿਤੇ ਜਾ ਰਿਹਾ ਸੀ। ਜਦੋਂ ਵਿਕਰਾਂਤ ’ਤੇ ਫਾਇਰਿੰਗ ਹੋਈ, ਖੁਦ ਦੀ ਜਾਨ ਬਚਾਉਣ ਵਾਲੇ ਦੋਵਾਂ ਦੋਸਤਾਂ ਦੀ ਪਛਾਣ ਵਿਸ਼ਾਲ ਅਤੇ ਅਕਸ਼ੈ ਵਜੋਂ ਹੋਈ ਹੈ। ਉਥੇ ਦੇਰ ਰਾਤ ਤੱਕ ਡਾਕਟਰਾਂ ਅਨੁਸਾਰ ਵਿਕਰਾਂਤ ਦੀ ਹਾਲਤ ’ਚ ਸੁਧਾਰ ਦੱਸਿਆ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਇਲਾਕਾ ਨਿਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਦਕਿ ਜ਼ਖਮੀ ਦੇ ਰਿਪਰਿਵਾਰਕ ਮੈਂਬਰ ਹਸਪਤਾਲ ’ਚ ਵਿਰਲਾਪ ਕਰਦੇ ਨਜ਼ਰ ਆਏ, ਜਿਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-3 ਦੇ ਇੰਚਾਰਜ ਸੁਖਦੇਵ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਖ਼ੁਦ ਜ਼ਖ਼ਮੀ ਦੇ ਹਸਪਤਾਲ ’ਚ ਬਿਆਨ ਲੈਣ ਜਾ ਰਹੇ ਹਨ। ਹਮਲਾ ਕਿਸ ਨੇ ਕੀਤਾ ਹੈ ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਮਲਾ ਕਰਨ ਵਾਲੇ ਬਦਮਾਸ਼ਾਂ ਖ਼ਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਕਾਬੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਖੇਤੀਬਾੜੀ ਸਹਿਕਾਰੀ ਬੈਂਕ ਦੇ ਚੇਅਰਮੈਨ ਤੇ ਸੀਨੀਅਰ ‘ਆਪ’ ਆਗੂ ਨੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News