ਜਲੰਧਰ ''ਚ ਇਨਸਾਨੀਅਤ ਸ਼ਰਮਸਾਰ ਕਰਦੀ ਘਟਨਾ, ਨਾਨੀ ਦੇ ਸਸਕਾਰ ''ਤੇ ਆਏ ਦੋਹਤੇ ਨੂੰ ਕੀਤਾ ਲਹੂ-ਲੁਹਾਨ

Wednesday, Oct 25, 2023 - 11:24 AM (IST)

ਜਲੰਧਰ ''ਚ ਇਨਸਾਨੀਅਤ ਸ਼ਰਮਸਾਰ ਕਰਦੀ ਘਟਨਾ, ਨਾਨੀ ਦੇ ਸਸਕਾਰ ''ਤੇ ਆਏ ਦੋਹਤੇ ਨੂੰ ਕੀਤਾ ਲਹੂ-ਲੁਹਾਨ

ਜਲੰਧਰ (ਸ਼ੋਰੀ)- ਫਗਵਾੜਾ ਤੋਂ ਆਪਣੀ ਨਾਨੀ ਦੀ ਮੌਤ ਦੀ ਖ਼ਬਰ ਸੁਣ ਕੇ ਦੋਹਤਾ ਜਲੰਧਰ ਦੇ ਹਰਨਾਮ ਦਾਸਪੁਰਾ ਸ਼ਾਮਾਨਘਾਟ ਵਿਖੇ ਆਇਆ ਤਾਂ ਕਾਰ ਖੜ੍ਹੀ ਕਰਨ ਨੂੰ ਲੈ ਕੇ ਮਕਾਨ ਮਾਲਕ ਨੇ ਪਰਿਵਾਰਕ ਮੈਂਬਰਾਂ ਨਾਲ ਉਸ ਨਾਲ ਵਿਵਾਦ ਕੀਤਾ। ਇਸ ਤੋਂ ਬਾਅਦ ਮਕਾਨ ਮਾਲਕ ਨੇ ਆਪਣੇ ਲੜਕਿਆਂ ਨਾਲ ਮਿਲ ਕੇ ਦੋਹਤੇ ’ਤੇ ਹਮਲਾ ਕਰਕੇ ਉਸ ਦਾ ਸਿਰ ਪਾੜ ਦਿੱਤਾ। ਲੋਕਾਂ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਖ਼ੂਨ ਨਾਲ ਲਥਪਥ ਹਾਲਤ ’ਚ ਪਾਰਸ ਬਾਲੀ ਪੁੱਤਰ ਰਾਕੇਸ਼ ਬਾਲੀ ਵਾਸੀ ਨਿਊ ਪਟੇਲ ਨਗਰ ਫਗਵਾੜਾ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਜ਼ਖ਼ਮੀ ਨੇ ਆਪਣਾ ਐੱਮ. ਐੱਲ. ਆਰ. ਕਟਵਾ ਕੇ ਥਾਣਾ 2 ਵਿਖੇ ਸ਼ਿਕਾਇਤ ਦਰਜ ਕਰਵਾਈ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਬੋਲੈਰੋ ਗੱਡੀ ਨੇ ਦਾਦੀ-ਪੋਤੀ ਨੂੰ ਕੁਚਲਿਆ, 3 ਸਾਲਾ ਬੱਚੀ ਦੀ ਦਰਦਨਾਕ ਮੌਤ

ਜ਼ਖ਼ਮੀ ਪਾਰਸ ਨੇ ਦੱਸਿਆ ਕਿ ਉਸ ਦੀ ਨਾਨੀ ਤਾਰਾ ਦੇਵੀ ਦਾ ਅੰਤਿਮ ਸੰਸਕਾਰ ਕਰਨ ਸਮੇਂ ਉਸ ਨੇ ਆਪਣੀ ਕਾਰ ਗਲੀ ’ਚ ਇਕ ਘਰ ਦੇ ਅੱਗੇ ਖੜ੍ਹੀ ਕਰ ਦਿੱਤੀ ਸੀ। ਰਸਮਾਂ ਤੋਂ ਬਾਅਦ ਜਿਵੇਂ ਹੀ ਉਹ ਕਾਰ ਸਟਾਰਟ ਕਰਨ ਲੱਗਾ ਤਾਂ ਉਕਤ ਵਿਅਕਤੀ ਨੇ ਆਪਣੇ ਲੜਕਿਆਂ ਨਾਲ ਮਿਲ ਕੇ ਉਸ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਸਿਵਲ ਹਸਪਤਾਲ ’ਚ ਜ਼ਖ਼ਮੀ ਨੂੰ ਲੈ ਕੇ ਆਏ ਲੋਕਾਂ ਨੇ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਹੈ ਕਿ ਕਿਸੇ ਦੀ ਨਾਨੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਸ ਦੇ ਦੋਹਤੇ ’ਤੇ ਹਮਲਾ ਕੀਤਾ ਗਿਆ। ਇਹ ਇਨਸਾਨੀਅਤ ਨਹੀਂ ਹੈ। ਇਸ ਸਬੰਧੀ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜ਼ਖ਼ਮੀ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ 'ਚ ਕੰਜਕ ਪੂਜਨ ਦੇ ਦਿਨ ਵਾਪਰੀ ਸ਼ਰਮਨਾਕ ਘਟਨਾ, 5ਵੀਂ ਜਮਾਤ ਦੀ ਬੱਚੀ ਨਾਲ ਵਿਅਕਤੀ ਵੱਲੋਂ ਜਬਰ-ਜ਼ਿਨਾਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

shivani attri

Content Editor

Related News