ਸ਼ੱਕੀ ਹਾਲਾਤ 'ਚ ਬੰਦ ਕਮਰੇ 'ਚੋਂ ਖ਼ੂਨ ਨਾਲ ਲਥਪਥ ਮਿਲੀ ਨੌਜਵਾਨ ਦੀ ਲਾਸ਼, ਫ਼ੈਲੀ ਸਨਸਨੀ

Wednesday, Jul 03, 2024 - 02:35 PM (IST)

ਸ਼ੱਕੀ ਹਾਲਾਤ 'ਚ ਬੰਦ ਕਮਰੇ 'ਚੋਂ ਖ਼ੂਨ ਨਾਲ ਲਥਪਥ ਮਿਲੀ ਨੌਜਵਾਨ ਦੀ ਲਾਸ਼, ਫ਼ੈਲੀ ਸਨਸਨੀ

ਦਸੂਹਾ (ਨਾਗਲਾ, ਝਾਵਰ)-ਦਸੂਹਾ 'ਚ ਘਰ 'ਚੋਂ ਇਕ ਨੌਜਵਾਨ ਦੀ ਗਲ਼ੀ ਹੋਈ ਖ਼ੂਨ ਨਾਲ ਲਥਪਥ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫ਼ੈਲ ਗਈ। ਜਦੋਂ ਘਰ 'ਚੋਂ ਬਦਬੂ ਆਉਣ ਦੀ ਸੂਚਨਾ ਗੁਆਂਢੀਆਂ ਨੇ ਦਿੱਤੀ ਤਾਂ ਰਿਸ਼ਤੇਦਾਰ ਘਰ ਪਹੁੰਚੇ ਤਾਂ ਬੈੱਡ 'ਤੇ ਇਕ ਨੌਜਵਾਨ ਦੀ  ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਸੰਚਿਤ ਬਾਂਸਲ ਵਜੋਂ ਹੋਈ ਹੈ। 

ਮਿਲੀ ਜਾਣਕਾਰੀ ਮੁਤਾਬਕ ਦਸੂਹਾ ਦੀ ਅਰਜੁਨਾ ਕਾਲੋਨੀ ਵਾਰਡ ਨੰ. 6 ਵਿਖੇ ਇਕ ਬੰਦ ਘਰ ਵਿਚੋਂ ਆਸਪਾਸ ਦੇ ਘਰ ਵਾਲਿਆਂ ਨੂੰ ਬਹੁਤ ਬਦਬੂ ਆ ਰਹੀ ਸੀ। ਇਸ ਲਈ ਮੁਹੱਲਾ ਵਾਸੀਆਂ ਨੇ ਦਸੂਹਾ ਪੁਲਸ ਨੁੰ ਸੂਚਿਤ ਕੀਤਾ ਤਾਂ ਮੌਕੇ ’ਤੇ ਪਹੁੰਚੇ ਦਸੂਹਾ ਥਾਣਾ ਦੇ ਏ. ਐੱਸ. ਆਈ. ਅਨਿਲ ਕੁਮਾਰ ਅਤੇ ਪੁਲਸ ਪਾਰਟੀ ਨੇ ਘਰ ਨੂੰ ਚੈੱਕ ਕੀਤਾ ਤਾਂ ਬੰਦ ਕਮਰੇ ਵਿਚ ਬੈੱਡ ’ਤੇ ਸ਼ੱਕੀ ਹਾਲਾਤ 'ਚ ਇਕ ਲਾਸ਼ ਪੁਲਸ ਨੂੰ ਮਿਲੀ, ਜਿਸ ਦੀ ਪਛਾਣ ਸੰਚਿਤ ਵਜੋਂ ਕੀਤੀ ਗਈ।

ਇਹ ਵੀ ਪੜ੍ਹੋ-ਜਲੰਧਰ ਜ਼ਿਮਨੀ ਚੋਣ ਦੇ ਪ੍ਰਚਾਰ 'ਚ ਡਟੇ ਰਾਜਾ ਵੜਿੰਗ, ਕਾਫਲਾ ਰੁਕਵਾ ਚੱਖਿਆ ਗੋਲ-ਗੱਪਿਆਂ ਦਾ ਸਵਾਦ

ਇਸ ਸਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਅਨਿਲ ਕੁਮਾਰ ਨੇ ਦੱਸਿਆ ਮ੍ਰਿਤਕ ਦੀ ਉਮਰ ਲਗਭਗ 30 ਸਾਲ ਦੀ ਲੱਗਦੀ ਹੈ। ਮ੍ਰਿਤਕ ਦੇ ਮਾਤਾ-ਪਿਤਾ ਆਮ ਤੌਰ ’ਤੇ ਡੇਰਾ ਬਿਆਸ ਵਿਖੇ ਹੀ ਰਹਿੰਦੇ ਹਨ ਅਤੇ ਉਨ੍ਹ ਦਾ ਲੜਕਾ ਸੰਚਿਤ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਦਸੂਹਾ ਦੇ ਲਾਸ਼ ਘਰ ਵਿਚ ਰੱਖ ਦਿੱਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-ਇਕ ਹਜ਼ਾਰ ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਖ਼ੁਸ਼ਖ਼ਬਰੀ, CM ਮਾਨ ਦੀ ਪਤਨੀ ਨੇ ਆਖੀ ਵੱਡੀ ਗੱਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News