ਨਸ਼ੇ ਦੀ ਤੋੜ ਪੁਰੀ ਕਰਨ ਲਈ ਨੌਜਵਾਨ ਨੇ ਗੁਆਂਢ 'ਚ ਰਹਿੰਦੀ ਬਜ਼ੁਰਗ ਬੀਬੀ ਦਾ ਕੀਤਾ ਕਤਲ

Saturday, Apr 17, 2021 - 09:37 PM (IST)

ਨਸ਼ੇ ਦੀ ਤੋੜ ਪੁਰੀ ਕਰਨ ਲਈ ਨੌਜਵਾਨ ਨੇ ਗੁਆਂਢ 'ਚ ਰਹਿੰਦੀ ਬਜ਼ੁਰਗ ਬੀਬੀ ਦਾ ਕੀਤਾ ਕਤਲ

ਮੋਗਾ,(ਗੋਪੀ ਰਾਉਕੇ)- ਇਸ ਵੇਲੇ ਦੀ ਵੱਡੀ ਖ਼ਬਰ ਮੋਗਾ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਚਿੱਟੇ ਦੇ ਨਸ਼ੇ 'ਚ ਮਧਹੋਸ਼ ਇਕ 27 ਸਾਲਾ ਨੌਜਵਾਨ ਵੱਲੋਂ ਆਪਣੇ ਗੁਆਂਢ 'ਚ ਰਹਿਣ ਵਾਲੀ ਬੀਬੀ ਦਾ ਕਤਲ ਕਰ ਦਿੱਤਾ ਗਿਆ ਹੈ। ਉਕਤ ਵਿਅਕਤੀ ਵੱਲੋਂ 61 ਸਾਲਾ ਬਜ਼ੁਰਗ ਬੀਬੀ ਦੇ ਸਿਰ 'ਤੇ ਕੁਹਾੜੀ ਨਾਲ 2 ਵਾਰ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਬੀਬੀ ਦੀ ਮੌਤ ਹੋ ਗਈ । 

ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਦੇ 4498 ਨਵੇਂ ਮਾਮਲੇ ਆਏ ਸਾਹਮਣੇ, 64 ਦੀ ਮੌਤ

ਦੱਸ ਦੇਈਏ ਕਿ ਇਹ ਬਜ਼ੁਰਗ ਬੀਬੀ ਆਪਣੇ ਘਰ 'ਚ ਇਕੱਲੀ ਰਹਿੰਦੀ ਸੀ ਅਤੇ ਉਕਤ ਵਿਅਕਤੀ ਨਸ਼ੇ ਦੇ ਲਈ ਬੀਬੀ ਕੋਲੋਂ ਪੈਸੇ ਦੀ ਮੰਗ ਕਰ ਰਿਹਾ ਸੀ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਇਸ ਵਿਅਕਤੀ ਨੇ ਬਜ਼ੁਰਗ ਬੀਬੀ 'ਤੇ ਜਰਾ ਵੀ ਤਰਸ ਨਾ ਕਰਦੇ ਹੋਏ ਕੁਹਾੜੀ ਨਾਲ 2 ਵਾਰ ਸਿਰ 'ਚ ਹਮਲਾ ਕੀਤਾ ਜਿਸ ਤੋਂ ਬਾਅਦ ਇਸ ਦੀ ਮੌਤ ਹੋ ਗਈ। ਮੌਕੇ 'ਤੇ ਪੁਲਸ ਪੁੱਜ ਗਈ ਹੈ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ। 

ਇਹ ਵੀ ਪੜ੍ਹੋ- ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)


author

Bharat Thapa

Content Editor

Related News