ਨਵਾਂਸ਼ਹਿਰ 'ਚ ਵਾਪਰਿਆ ਭਿਆਨਕ ਹਾਦਸਾ, ਨਨਾਣ ਨੂੰ ਲੋਹੜੀ ਦੇਣ ਜਾ ਰਹੀ ਔਰਤ ਦੀ ਮੌਤ

Thursday, Jan 04, 2024 - 05:38 PM (IST)

ਨਵਾਂਸ਼ਹਿਰ 'ਚ ਵਾਪਰਿਆ ਭਿਆਨਕ ਹਾਦਸਾ, ਨਨਾਣ ਨੂੰ ਲੋਹੜੀ ਦੇਣ ਜਾ ਰਹੀ ਔਰਤ ਦੀ ਮੌਤ

ਨਵਾਂਸ਼ਹਿਰ/ਕਾਠਗੜ੍ਹ (ਤ੍ਰਿਪਾਠੀ/ਰਾਜੇਸ਼)- ਨਨਾਣ ਨੂੰ ਲੋਹੜੀ ਦੇਣ ਜਾ ਰਹੀ ਸਕੂਟਰੀ ਸਵਾਰ ਔਰਤ ਦੀ ਮੌਤ ਅਤੇ ਉਸ ਦੀ 16 ਸਾਲਾ ਧੀ ਦੇ ਗੰਭੀਰ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਟਰੀ ਸਵਾਰ ਕਮਲਜੀਤ ਕੌਰ (40) ਪਤਨੀ ਗੁਰਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸਕੂਟੀ ਅਤੇ ਇਨੋਵਾ ਕਾਰ ਵਿਚਾਲੇ ਹੋਈ ਟੱਕਰ ’ਚ ਉਸ ਦੀ 16 ਸਾਲਾ ਕੁੜੀ ਜਸਮੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਬਲਾਚੌਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵੱਡੀ ਵਾਰਦਾਤ, ਹੱਥ ਮਿਲਾਉਣ ਮਗਰੋਂ ਸਰਪੰਚ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੈਸ਼ਨਲ ਹਾਈਵੇਅ ’ਤੇ ਸਥਿਤ ਪਿੰਡ ਮੰਡੇਰ ’ਚ ਕੱਟ ਤੋਂ ਮੁੜਨ ਲੱਗੀ ਸੀ ਕਿ ਬਲਾਚੌਰ ਵੱਲੋਂ ਆ ਰਹੀ ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਮ੍ਰਿਤਕਾ ਦਾ ਪਤੀ ਭਾਰਤੀ ਫ਼ੌਜ ’ਚ ਹੈ ਅਤੇ 2 ਦਿਨ ਪਹਿਲਾਂ ਛੁੱਟੀਆਂ ਕੱਟ ਕੇ ਆਪਣੀ ਡਿਊਟੀ ’ਤੇ ਪਰਤਿਆ ਸੀ। ਪੁਲਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਬਲਾਚੌਰ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ’ਚ ਜੁੱਟੀ ਹੋਈ ਹੈ।

PunjabKesari

ਇਹ ਵੀ ਪੜ੍ਹੋ :  ਪਟਿਆਲਾ 'ਚ ਵੱਡੀ ਵਾਰਦਾਤ, ਦੁਕਾਨ ਖੋਲ੍ਹ ਰਹੇ ਨੌਜਵਾਨ 'ਤੇ ਸੁੱਟਿਆ ਤੇਜ਼ਾਬ, CCTV 'ਚ ਕੈਦ ਹੋਈ ਘਟਨਾ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News