ਮੌੜ ਮੰਡੀ ''ਚ ਵੀ ਇਕ ਔਰਤ ਦੀ ਕੱਟੀ ਗਈ ਗੁੱਤ

Monday, Aug 07, 2017 - 02:47 AM (IST)

ਮੌੜ ਮੰਡੀ ''ਚ ਵੀ ਇਕ ਔਰਤ ਦੀ ਕੱਟੀ ਗਈ ਗੁੱਤ

ਮੌੜ ਮੰਡੀ,   (ਪ੍ਰਵੀਨ)-  ਅੱਜ ਮੌੜ ਮੰਡੀ ਦੇ ਕਾਂਸਲ ਰੋਡ 'ਤੇ ਇਕ ਔਰਤ ਲੱਜਾ ਰਾਣੀ ਪਤਨੀ ਗੋਵਰਧਨ ਦਾਸ ਦੀ ਰਾਤ ਸਮੇਂ ਗੁੱਤ ਕੱਟੀ ਗਈ, ਜਿਸ ਨੂੰ ਬੇਹੋਸ਼ੀ ਦੀ ਹਾਲਤ 'ਚ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਔਰਤ ਦੇ ਪਤੀ ਗੋਰਵਰਧਨ ਨੇ ਦੱਸਿਆ ਕਿ ਮੇਰੀ ਪਤਨੀ ਲੱਜਾ ਰਾਣੀ ਅਤੇ ਮੈਂ ਰਾਤ ਸਮੇਂ ਇਕੱਠੇ ਬੈਠੇ ਸੀ। ਮੈਂ ਚਾਹ ਬਣਾਉਣ ਲਈ ਅੰਦਰ ਚਲਾ ਗਿਆ ਅਤੇ ਜਦ ਵਾਪਿਸ ਆਇਆ ਤਾਂ ਮੇਰੀ ਪਤਨੀ ਦੀ ਗੁੱਤ ਕੱਟੀ ਹੋਈ ਸੀ ਅਤੇ ਉਹ ਬੇਹੋਸ਼ ਪਈ ਸੀ।


Related News