ਪ੍ਰੇਮ-ਸੰਬੰਧਾਂ ''ਚ ਰੋੜਾ ਬਣ ਰਿਹਾ ਸੀ ਦਿਉਰ, ਆਸ਼ਿਕ ਨਾਲ ਮਿਲ ਕੇ ਦਿੱਤੀ ਭਿਆਨਕ ਮੌਤ, ਟੀ-ਸ਼ਰਟ ਨੇ ਖੋਲ੍ਹਿਆ ਰਾਜ਼

Sunday, Aug 13, 2017 - 07:11 PM (IST)

ਪ੍ਰੇਮ-ਸੰਬੰਧਾਂ ''ਚ ਰੋੜਾ ਬਣ ਰਿਹਾ ਸੀ ਦਿਉਰ, ਆਸ਼ਿਕ ਨਾਲ ਮਿਲ ਕੇ ਦਿੱਤੀ ਭਿਆਨਕ ਮੌਤ, ਟੀ-ਸ਼ਰਟ ਨੇ ਖੋਲ੍ਹਿਆ ਰਾਜ਼

ਜਲੰਧਰ— ਪ੍ਰੇਮ-ਸੰਬੰਧਾਂ 'ਚ ਰੋੜਾ ਬਣ ਰਹੇ ਦਿਉਰ ਨੂੰ ਭਾਬੀ ਨੇ ਭਿਆਨਕ ਮੌਤ ਦੇਣ ਖਾਤਿਰ ਪ੍ਰੇਮੀ ਨਾਲ ਮਿਲ ਕੇ ਸਾਜਿਸ਼ ਰਚਣ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਇਹ ਘਟਨਾ ਜਲੰਧਰ ਦੇ ਪਿੰਡ ਮਹਿਤਪੁਰ ਦੀ ਹੈ, ਜਿੱਥੇ ਭਾਬੀ ਕਿਰਨਜੋਤ ਦੇ ਕਿਸੇ ਗੈਰ-ਮਰਦ ਦੇ ਨਾਲ ਪ੍ਰੇਮ-ਸੰਬੰਧ ਚੱਲ ਰਹੇ ਸਨ। ਦਿਉਰ ਇਸ ਦਾ ਵਿਰੋਧ ਕਰਦਾ ਸੀ, ਜਿਸ ਦੇ ਚਲਦਿਆਂ ਭਾਬੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਭਾਬੀ ਅਤੇ ਉਸ ਦੇ ਆਸ਼ਿਕ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਚ. ਓ. ਸਨਬੀਰ ਸਿੰਘ ਨੇ ਦੱਸਿਆ ਕਿ ਖੁਰਲਾਪੁਰ ਦੀ ਕਿਰਨਜੋਤ ਕੌਰ ਪਤਨੀ ਗੁਰਬਕਸ਼ ਸਿੰਘ ਦੇ ਪਿੰਡ ਦੇ ਹੀ ਰਾਕੇਸ਼ ਕੁਮਾਰੀ ਕੇਸ਼ੀ (22) ਦੇ ਨਾਲ ਗੈਰ-ਸੰਬੰਧ ਹਨ। ਕਿਰਨਜੋਤ ਦਾ ਦਿਉਰ ਹਰਵਿੰਦਰ ਉਰਫ ਕਾਕਾ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਇਸ 'ਤੇ ਕਿਰਨਜੋਤ ਨੇ ਆਸ਼ਿਕ ਦੇ ਮਾਲ ਮਿਲ ਕੇ ਹਰਵਿੰਦਰ ਦਾ ਕਤਲ ਕਰਨ ਦੀ ਯੋਜਨਾ ਬਣਾ ਦਿੱਤੀ। 4 ਅਗਸਤ ਦੀ ਰਾਤ ਨੂੰ ਕਿਰਨਜੋਤ ਨੇ ਹਰਵਿੰਦਰ ਨੂੰ ਨੀਂਦ ਦੀਆਂ ਗੋਲੀਆਂ ਦੇ ਸੁਆ ਦਿੱਤਾ ਅਤੇ ਪ੍ਰੇਮੀ ਨੂੰ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ।  
ਪਰਿਵਾਰ ਵਾਲਿਆਂ ਨੇ ਸੋਚਿਆ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਹਰਵਿੰਦਰ ਦੀ ਮੌਤ 
ਹੱਤਿਆ ਕਰਨ ਵਾਲਿਆਂ ਨੇ ਹਰਵਿੰਦਰ ਦੀ ਹੱਤਿਆ ਨੂੰ ਕੁਝ ਇਸ ਅੰਜਾਮ ਦਿੱਤਾ, ਜਿਵੇਂ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੋਵੇ। 
ਟੀ-ਸ਼ਰਟ ਨਾਲ ਖੁੱਲ੍ਹਿਆ ਹੱਤਿਆ ਦਾ ਰਾਜ਼ 
ਪਰਿਵਾਰ ਵਾਲਿਆਂ ਨੇ ਇਕ ਦਿਨ ਅਚਾਨਕ ਕਿਰਨਜੋਤ ਦੀ ਅਲਮਾਰੀ ਖੋਲ੍ਹਣ 'ਤੇ ਉਸ 'ਚੋਂ ਖੂਨ ਨਾਲ ਲਥਪਥ ਟੀ-ਸ਼ਰਟ, ਗਲਾ ਦਬਾਉਂਦੇ ਸਮੇਂ ਵਰਤੀਂ ਗਈ ਚੁੰਨੀ, ਮੂੰਹ ਬੰਦ ਕਰਨ ਲਈ ਵਰਤਿਆ ਗਿਆ ਕੱਪੜਾ ਅਤੇ ਨੀਂਦ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ। ਪੁਲਸ ਨੇ ਸ਼ਨੀਵਾਰ ਨੂੰ ਰਾਕੇਸ਼ ਕੁਮਾਰ ਅਤੇ ਕਿਰਨਜੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੈ।


Related News