ਭਿਆਨਕ ਸੜਕ ਹਾਦਸੇ ''ਚ ਚਕਨਾਚੂਰ ਹੋਈ ਟਰੈਕਟਰ-ਟਰਾਲੀ, ਦੋ ਵਿਅਕਤੀਆਂ ਦੀ ਦਰਦਨਾਕ ਮੌਤ

Thursday, Dec 07, 2023 - 06:28 PM (IST)

ਭਿਆਨਕ ਸੜਕ ਹਾਦਸੇ ''ਚ ਚਕਨਾਚੂਰ ਹੋਈ ਟਰੈਕਟਰ-ਟਰਾਲੀ, ਦੋ ਵਿਅਕਤੀਆਂ ਦੀ ਦਰਦਨਾਕ ਮੌਤ

ਮੁਕੇਰੀਆਂ (ਵਰਿੰਦਰ ਪੰਡਿਤ, ਬਲਬੀਰ)- ਮੁਕੇਰੀਆਂ ਤੋਂ 5 ਕਿਲੋਮੀਟਰ ਦੂਰ ਨੈਸ਼ਨਲ ਹਾਈਵੇਅ ਜਲੰਧਰ-ਪਠਾਨਕੋਟ 'ਤੇ ਪੈਂਦੇ ਕਸਬਾ ਮੁਸਾਹਿਬਪੁਰ ਨੇੜੇ ਇਕ ਟੂਰਿਸਟ ਬੱਸ ਵੱਲੋਂ ਟਰੈਕਟਰ-ਟਰਾਲੀ ਦੇ ਪਿੱਛੇ ਟੱਕਰ ਮਾਰਨ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਟਰੈਕਟਰ ਚਾਲਕ ਅਤੇ ਉਸ ਦੇ ਨਾਲ ਬੈਠੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਕਰਤਾਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5 ਵਜੇ ਰਾਕੇਸ਼ ਕੁਮਾਰ (55) ਪੁੱਤਰ ਓਮ ਪ੍ਰਕਾਸ਼ ਵਾਸੀ ਗੁੜਾ ਕਲਾਂ (ਪਠਾਨਕੋਟ) ਜੋਕਿ ਖੰਡ ਮਿੱਲ ਮੁਕੇਰੀਆਂ ਵਿੱਚ ਗੰਨਾ ਛੱਡ ਕੇ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ। ਜਿਸ ਦੇ ਨਾਲ ਉਸ ਦਾ ਇਕ ਸਾਥੀ ਪ੍ਰਵੀਨ ਸਿੰਘ (50) ਪੁੱਤਰ ਸੋਹਣ ਸਿੰਘ ਵਾਸੀ ਨੱਥੂਵਾਲ ਵੀ ਟਰੈਕਟਰ 'ਤੇ ਸਵਾਰ ਸੀ।

ਇਹ ਵੀ ਪੜ੍ਹੋ : ਗੜ੍ਹਸ਼ੰਕਰ ਵਿਖੇ ਬੱਸ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਦੋ ਸਕੇ ਭਰਾਵਾਂ ਸਣੇ 3 ਦੀ ਮੌਤ

PunjabKesari

ਜਿਵੇਂ ਹੀ ਉਹ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਟੂਰਿਸਟ ਬੱਸ ਨੰਬਰ (ਯੂ. ਕੇ.  07- ਪੀ. ਏ. 5999) ਨੇ ਟਰੈਕਟਰ-ਟਰਾਲੀ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਦੇ ਦੋ ਟੁਕੜੇ ਹੋ ਕੇ ਸੜਕ 'ਤੇ ਖਿੱਲਰ ਗਏ, ਜਿਸ ਨਾਲ ਟਰੈਕਟਰ ਚਾਲਕ ਅਤੇ ਉਸ ਦਾ ਸਾਥੀ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਮੌਕੇ ''ਤੇ ਪਹੁੰਚ ਕੇ ਐਂਬੂਲੈਂਸ ਦਾ ਪ੍ਰਬੰਧ ਕੀਤਾ ਅਤੇ ਮ੍ਰਿਤਕਾਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਦੇ ਮੁਰਦਾਘਰ ਵਿਖੇ ਰਖਵਾਇਆ।  ਬੱਸ ਚਾਲਕ ਮੌਕੇ ''ਤੇ ਬੱਸ ਛੱਡ ਕੇ ਫਰਾਰ ਹੋਣ ''ਚ ਕਾਮਯਾਬ ਹੋ ਗਿਆ। ਪੁਲਸ ਨੇ ਬੱਸ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਤੀਜੇ ਦਿਨ 'ਚ ਦਾਖ਼ਲ ਹੋਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ, ਪਾਣੀ ਪੀ ਕੇ ਗੁਜ਼ਾਰ ਰਹੇ ਦਿਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News