ਚੰਡੀਗੜ੍ਹ 'ਚ ਕੁੱਲ 67.90 ਫ਼ੀਸਦੀ ਪਈਆਂ ਵੋਟਾਂ, ਸੰਜੇ ਟੰਡਨ ਤੇ ਮਨੀਸ਼ ਤਿਵਾੜੀ ਵਿਚਕਾਰ ਹੈ ਸਖ਼ਤ ਮੁਕਾਬਲਾ (ਤਸਵੀਰਾਂ)
Sunday, Jun 02, 2024 - 12:14 PM (IST)
ਚੰਡੀਗੜ੍ਹ : ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਖ਼ਤਮ ਹੋਣ ਤੱਕ 67.90 ਫ਼ੀਸਦੀ ਵੋਟਿੰਗ ਹੋਈ, ਜਦੋਂ ਕਿ ਦੁਪਹਿਰ 1 ਵਜੇ ਤੱਕ ਇਹ ਵੋਟ ਫ਼ੀਸਦੀ 40.14 ਸੀ। ਜੇਕਰ ਸ਼ੁਰੂਆਤੀ 4 ਘੰਟਿਆਂ ਦੀ ਗੱਲ ਕਰੀਏ ਤਾਂ 25.03 ਫ਼ੀਸਦੀ ਵੋਟਾਂ ਪਈਆਂ। ਲੋਕਾਂ ਵਲੋਂ ਅੱਤ ਦੀ ਗਰਮੀ 'ਚ ਵੀ ਪੋਲਿੰਗ ਬੂਥਾਂ 'ਤੇ ਆ ਕੇ ਵੋਟਾਂ ਪਾਈਆਂ ਗਈਆਂ। ਚੰਡੀਗੜ੍ਹ ਦੇ 6,59 ਹਜ਼ਾਰ 804 ਰਜਿਸਟਰਡ ਵੋਟਰ ਅੱਜ ਆਪਣੇ ਵੋਟ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਵਿੱਚੋਂ 3,41,544 ਪੁਰਸ਼ ਵੋਟਰ ਅਤੇ 3,18,226 ਮਹਿਲਾ ਵੋਟਰਾਂ ਤੋਂ ਇਲਾਵਾ 35 ਟਰਾਂਸ ਜੈਂਡਰ ਵੋਟਰ ਸ਼ਾਮਲ ਹਨ।
ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਪਰਿਵਾਰ ਸਣੇ ਪਾਈ ਵੋਟ, ਮੀਡੀਆ ਨਾਲ ਕੀਤੀ ਗੱਲਬਾਤ (ਤਸਵੀਰਾਂ)
ਇਹ ਉਮੀਦਵਾਰ ਹਨ ਚੋਣ ਮੈਦਾਨ 'ਚ
ਚੰਡੀਗੜ੍ਹ 'ਚ ਇੰਡੀਆ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ, ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਵਿਚਕਾਰ ਸਖ਼ਤ ਮੁਕਾਬਲਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਸਪਾ ਦੀ ਉਮੀਦਵਾਰ ਡਾ. ਰਿਤੂ ਸਿੰਘ ਵੀ ਇਸ ਚੋਣ 'ਚ ਵੱਡੀ ਭੂਮਿਕਾ ਨਿਭਾਅ ਸਕਦੇ ਹਨ।
ਚੰਡੀਗੜ੍ਹ ਲੋਕ ਸਭਾ ਹਲਕੇ ਲਈ 614 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਸਾਰੇ 614 ਪੋਲਿੰਗ ਸਟੇਸ਼ਨ 'ਤੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਪੋਲਿੰਗ ਸਟੇਸ਼ਨਾ 'ਚ ਚੰਡੀਗੜ੍ਹ ਦੇ 6 ਲੱਖ 59 ਹਜ਼ਾਰ 804 ਵੋਟਰ ਆਪਣੇ ਮਤਦਾਨ ਦੀ ਵਰਤੋਂ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8