ਨੰਗਲ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਪ੍ਰਵਾਸੀ ਮਜ਼ੂਦਰਾਂ ਦੀ ਹੋਈ ਮੌਕੇ ''ਤੇ ਮੌਤ
Thursday, Jul 27, 2023 - 04:46 PM (IST)
ਨੰਗਲ (ਕੌਸ਼ਲ)-ਨੰਗਲ ਵਿਖੇ ਊਨਾ-ਨੂਰਪੁਰ ਬੇਦੀ ਸੜਕ ਕੋਲ ਇਕ ਤੇਜ਼ ਰਫ਼ਤਾਰ ਵਾਹਨ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 3 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ਤੋਂ ਬਾਅਦ ਵਾਹਨ ਚਾਲਕ ਵਾਹਨ ਸਮੇਤ ਫਰਾਰ ਹੋਣ ਵਿੱਚ ਸਫ਼ਲ ਹੋ ਗਿਆ। ਦੱਸਣਯੋਗ ਹੈ ਕਿ ਕਾਫ਼ੀ ਸਮੇਂ ਤੋਂ ਬਣ ਰਿਹਾ ਨੰਗਲ ਦਾ ਫਲਾਈਓਵਰ ਲੋਕਾਂ ਲਈ ਹਾਦਸਿਆਂ ਦਾ ਕਾਰਨ ਬਣਦਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਸੰਤੋਖਗੜ੍ਹ ਤੋਂ ਕਲਵਾਂ ਮੌੜ ਸੜਕ 'ਤੇ ਹੋਏ ਭਿਆਨਕ ਹਾਦਸੇ ਵਿੱਚ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਜਾਨ ਚਲੀ ਗਈ ਕਿਉਂਕਿ ਲੰਬੇ ਸਮੇਂ ਤੋਂ ਨੰਗਲ ਦੇ ਸਤਲੁਜ ਦਰਿਆ 'ਤੇ ਬਣ ਰਹੇ ਫਲਾਈਓਵਰ ਸਾਰੀ ਚੰਡੀਗੜ੍ਹ ਹਰਿਆਣਾ ਨੂੰ ਦਿੱਲੀ ਜਾਣ ਵਾਲੀ ਸਾਰੀ ਟ੍ਰੈਫਿਕ ਹਿਮਾਚਲ ਤੋਂ ਆਉਂਦੀ ਹੈ, ਉਹ ਮੋਜੋਵਾਲ ਅਤੇ ਸੰਤੋਖਗੜ੍ਹ ਦੇ ਰਸਤੇ ਨਾਨਗਰਾਂ ਜਾ ਕੇ ਇਕੱਠੀ ਹੋ ਜਾਂਦੀ ਹੈ।
ਇਹ ਵੀ ਪੜ੍ਹੋ- 16 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ 'ਚ ਮਾਂ ਨੂੰ ਕਹੇ ਭਾਵੁਕ ਕਰ ਦੇਣ ਵਾਲੇ ਬੋਲ
ਇਹ ਸੜਕ ਇੰਨੀ ਮਜ਼ਬੂਤ ਨਹੀਂ ਹੈ ਕਿ ਸਾਰੀ ਆਵਾਜਾਈ ਉਸ 'ਤੇ ਜਾ ਸਕੇ। ਇਹ ਸੜਕ ਆਮ ਲੋਕਾਂ ਲਈ ਬਣੀ ਸੀ, ਜਿੱਥੋਂ ਸਾਰੇ ਹਿਮਾਚਲ ਪ੍ਰਦੇਸ਼ ਦੀ ਸਾਰੀ ਟ੍ਰੈਫਿਕ ਇਸ ਸੜਕ 'ਤੇ ਜਾ ਰਹੀ ਹੈ। ਜਿਸ 'ਤੇ ਹਰ ਰੋਜ਼ ਸੜਕ ਹਾਦਸੇ ਹੋ ਰਹੇ ਹਨ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਇਸ ਸੜਕ 'ਤੇ ਨਾ ਹੀ ਕੋਈ ਵੀ ਟ੍ਰੈਫਿਕ ਪੁਲਸ ਮੁਲਾਜ਼ਮ ਹਨ ਜੋਕਿ ਆਵਾਜਾਈ ਨੂੰ ਕੰਟਰੋਲ ਕਰ ਸਕਣ। ਸਿਸਟਮ ਦੀ ਨਾਲਾਇਕੀ ਕਾਰਨ ਦੇਰ ਰਾਤ ਇਹ ਭਿਆਨਕ ਹਾਦਸਾ ਹੋਇਆ, ਜਿਸ ਵਿੱਚ ਤਿੰਨ ਕੀਮਤੀ ਜਾਨਾਂ ਚਲੀਆਂ ਗਈਆਂ। ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਨੰਗਲ ਵਿਖੇ ਬਣ ਰਹੇ ਫਲਾਈਓਵਰ ਦੇ ਕੰਮ ਵਿੱਚ ਤੇਜ਼ੀ ਲਿਆਉਂਦੀ ਜਾਵੇ ਅਤੇ ਇਸ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋ ਸਕੇ, ਜਿਸ ਨਾਲ ਸੜਕੀ ਹਾਦਸੇ ਵੀ ਘੱਟਣਗੇ।
ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਵੱਡੀ ਖ਼ਬਰ, ਗੈਂਗਸਟਰ ਲਾਰੈਂਸ ਸਣੇ ਸਾਰੇ ਮੁਲਜ਼ਮਾਂ ਦੀ ਮਾਨਸਾ ਕੋਰਟ 'ਚ ਪੇਸ਼ੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ