ਘਰ ’ਚ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੇ ਪਰਿਵਾਰਕ ਮੈਂਬਰ

Tuesday, Feb 11, 2025 - 07:42 AM (IST)

ਘਰ ’ਚ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੇ ਪਰਿਵਾਰਕ ਮੈਂਬਰ

ਸੁਲਤਾਨਪੁਰ ਲੋਧੀ (ਧੀਰ, ਸੋਢੀ) : ਸੁਲਤਾਨਪੁਰ ਲੋਧੀ ਦੇ ਮੁਹੱਲਾ ਪੱਖੀ ਵਾਲਾ ਵਿਖੇ ਸੋਮਵਾਰ ਦੁਪਹਿਰ ਸਮੇਂ ਇਕ ਘਰ ਦੇ ਕਮਰੇ ’ਚੋਂ ਭੜਕੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਵੇਖਦੇ ਹੀ ਵੇਖਦੇ ਕਾਫੀ ਸਾਮਾਨ ਸੜਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਚਾਅ ਇਹ ਰਿਹਾ ਕਿ ਭਿਆਨਕ ਅੱਗ ਤੋਂ ਪਰਿਵਾਰ ਦੀ ਔਰਤ ਵਾਲ-ਵਾਲ ਬਚ ਗਈ। ਦੂਜੇ ਪਾਸੇ ਅੱਗ ਉੱਪਰ ਕਾਬੂ ਪਾਉਣ ਲਈ ਜਿੱਥੇ ਆਂਢ-ਗੁਆਂਢ ਵਿਚ ਰਹਿੰਦੇ ਲੋਕਾਂ ਨੇ ਭਾਰੀ ਮੁਸ਼ੱਕਤ ਕੀਤੀ, ਉੱਥੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਸਮੇਂ ਸਿਰ ਪਹੁੰਚ ਗਈਆਂ, ਜਿਨ੍ਹਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ : ਸੰਸਦ 'ਚ ਗਰਜੇ MP ਰਾਜਾ ਵੜਿੰਗ, ਪੇਸ਼ ਕੀਤੇ ਬਜਟ 'ਤੇ ਘੇਰ ਲਈ ਕੇਂਦਰ ਸਰਕਾਰ

ਮੁਹੱਲਾ ਪੱਖੀ ਵਾਲਾ ਦੇ ਉਕਤ ਘਰ ਵਿਚ ਲੱਗੀ ਅੱਗ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਕਰਮੀ ਪਾਵਨ ਨੇ ਦੱਸਿਆ ਕਿ ਫਿਲਹਾਲ ਅੱਗ ’ਤੇ ਕਾਬੂ ਪਾਉਣ ਦੇ ਲਈ 3 ਵੱਖ-ਵੱਖ ਗੱਡੀਆਂ ਨਾਲ ਟੀਮਾਂ ਮੌਕੇ ’ਤੇ ਪਹੁੰਚ ਚੁੱਕੀਆਂ ਹਨ। ਕਾਫੀ ਹੱਦ ਤੱਕ ਅੱਗ ’ਤੇ ਕਾਬੂ ਪਾਇਆ ਜਾ ਚੁੱਕਿਆ ਹੈ। ਅੱਗ ਲੱਗਣ ਦੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ। ਮੌਕੇ ’ਤੇ ਪੁੱਜੇ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਮਨਜੀਤ ਡੋਗਰਾ ਦੇ ਘਰ ਵਿਚ ਅਚਾਨਕ ਅੱਗ ਲੱਗ ਗਈ, ਜਿਸਦੇ ਚੱਲਦਿਆਂ ਪੀ. ਵੀ. ਸੀ. ਹੋਣ ਕਰ ਕੇ ਅੱਗ ਭੜਕ ਗਈ, ਜਿਸ ਦੇ ਚੱਲਦਿਆਂ ਘਰ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜੇਕਰ ਪੀ. ਵੀ. ਸੀ. ਨਾ ਹੁੰਦੀ ਤਾਂ ਸ਼ਾਇਦ ਨੁਕਸਾਨ ਘੱਟ ਹੁੰਦਾ।

ਇਹ ਵੀ ਪੜ੍ਹੋ : ਬੱਸ ਦੀ ਸੀਟ 'ਤੇ ਖਾਣਾ ਡਿੱਗਣ ਕਾਰਨ ਡਰਾਈਵਰ-ਕੰਡਕਟਰ ਨੂੰ ਆਇਆ ਗੁੱਸਾ, ਯਾਤਰੀ ਨੂੰ ਕੁੱਟ-ਕੁੱਟ ਕੇ ਮਾਰ'ਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News