ਖਿਡੌਣਿਆਂ ਦੀ ਦੁਕਾਨ ''ਚ ਲੱਗੀ ਭਿਆਨਕ ਅੱਗ ਨੇ ਮਚਾਈ ਤਬਾਹੀ, ਡੇਢ ਕਰੋੜ ਦੇ ਕਰੀਬ ਸਾਮਾਨ ਸੜ ਕੇ ਹੋਇਆ ਸੁਆਹ

Tuesday, Apr 23, 2024 - 06:33 PM (IST)

ਖਿਡੌਣਿਆਂ ਦੀ ਦੁਕਾਨ ''ਚ ਲੱਗੀ ਭਿਆਨਕ ਅੱਗ ਨੇ ਮਚਾਈ ਤਬਾਹੀ, ਡੇਢ ਕਰੋੜ ਦੇ ਕਰੀਬ ਸਾਮਾਨ ਸੜ ਕੇ ਹੋਇਆ ਸੁਆਹ

ਗੁਰਦਾਸਪੁਰ (ਵਿਨੋਦ,ਹਰਮਨ)-ਸਥਾਨਕ ਗੁਰਦਾਸਪੁਰ-ਬਟਾਲਾ ਰੋਡ ’ਤੇ ਸਥਿਤ ਦੁੱਗਲ ਏਜੰਸੀ ਦੇ ਸਾਹਮਣੇ ਰਾਹੁਲ ਹੋਮ ਸ਼ਾਪ ( ਖਿਡੌਣੇ ਤੇ ਪਲਾਸਟਿਕ ਸਾਮਾਨ ਵਾਲੀ ਦੁਕਾਨ) ’ਚ ਰਾਤ 12.30 ਵਜੇ ਅਚਾਨਕ ਅੱਗ ਲੱਗਣ ਕਾਰਨ ਦੁਕਾਨ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਗੁਰਦਾਸਪੁਰ ਤੋਂ ਤਿੰਨ ਗੱਡੀਆਂ ਤੇ ਬਟਾਲਾ ਤੋਂ ਇਕ ਗੱਡੀ ਨੇ ਅੱਗ ’ਤੇ ਕਾਬੂ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਰਾਹੁਲ ਉਰਫ ਸ਼ੈਲੀ ਵਾਸੀ ਜੇਲ੍ਹ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਉਸ ਦੀ ਗੁਰਦਾਸਪੁਰ-ਬਟਾਲਾ ਰੋਡ ’ਤੇ ਰਾਹੁਲ ਹੋਮ ਸ਼ਾਪ ਦੇ ਨਾਂ ’ਤੇ ਦੁਕਾਨ ਸਥਿਤ ਹੈ। ਜਿੱਥੇ ਉਸ ਵੱਲੋਂ ਬੱਚਿਆਂ ਦੇ ਖਿਡੌਣਿਆਂ ਦਾ ਸਾਮਾਨ, ਆਫ਼ਿਸ ਦਾ ਸਾਮਾਨ ਜਿਵੇਂ ਕੁਰਸੀਆਂ, ਮੇਜ, ਪਲਾਸਟਿਕ ਦਾ ਸਾਮਾਨ ਸਮੇਤ ਕਾਫੀ ਘਰੇਲੂ ਸਾਮਾਨ ਰੱਖਿਆ ਹੋਇਆ ਹੈ। ਉਸ ਨੇ ਦੱਸਿਆ ਕਿ ਰਾਤ ਕਰੀਬ 12.30 ਵਜੇ ਗਾਰਡ ਨੇ ਸਾਨੂੰ ਸੂਚਿਤ ਕੀਤਾ ਕਿ ਦੁਕਾਨ ਵਿਚੋਂ ਧੂੰਆ ਨਿਕਲ ਰਿਹਾ ਹੈ। ਜਦੋਂ ਅਸੀਂ ਮੌਕੇ ’ਤੇ ਆ ਕੇ ਦੁਕਾਨ ਦਾ ਸ਼ਟਰ ਖੋਲ ਕੇ ਵੇਖਿਆ ਤਾਂ ਸਾਮਾਨ ਨੂੰ ਅੱਗ ਲੱਗੀ ਹੋਈ ਸੀ ਅਤੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। 

PunjabKesari

ਇਹ ਵੀ ਪੜ੍ਹੋ- ਦੋਸਤਾਂ ਨਾਲ ਘਰੋਂ ਗਏ ਨੌਜਵਾਨ ਦੀ ਗੰਦੇ ਨਾਲੇ 'ਚੋਂ ਮਿਲੀ ਲਾਸ਼, ਪੁੱਤ ਨੂੰ ਮ੍ਰਿਤਕ ਦੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ

ਪਹਿਲਾਂ ਅਸੀਂ ਬਿਜਲੀ ਵਿਭਾਗ ਨੂੰ ਸੂਚਿਤ ਕਰਕੇ ਬਿਜਲੀ ਬੰਦ ਕਰਵਾਈ ਅਤੇ ਬਾਅਦ ’ਚ ਤੁਰੰਤ ਅਸੀ ਫਾਇਰ ਬ੍ਰਿਗੇਡ ਗੁਰਦਾਸਪੁਰ ਅਤੇ ਪੁਲਸ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਗੁਰਦਾਸਪੁਰ ਦੇ ਫਾਇਰ ਅਫ਼ਸਰ ਸੁਖਵਿੰਦਰ ਪਾਲ ਵੱਲੋਂ ਆਪਣੀ ਟੀਮ ਨਾਲ 3 ਗੱਡੀਆਂ ਨੂੰ ਲਗਾ ਕੇ ਇਕ ਗੱਡੀ ਬਟਾਲਾ ਤੋਂ ਮੰਗਵਾ ਕੇ ਅੱਗ ਤੇ ਕਾਬੂ ਪਾਉਣ ਦਾ ਯਤਨ ਕੀਤਾ ਗਿਆ। ਦੁਕਾਨਦਾਰ ਰਾਹੁਲ ਅਨੁਸਾਰ ਅੱਗ ਲੱਗਣ ਕਾਰਨ ਉਸ ਦਾ ਡੇਢ ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਅੱਗ ਲੱਗਣ ਦਾ ਸਹੀਂ ਕਾਰਨ ਪਤਾ ਨਹੀਂ ਚੱਲ ਸਕਿਆ, ਕਿਉਂਕਿ ਅਸੀਂ ਰਾਤ ਸਮੇਂ ਸਾਰੇ ਮੇਨ ਸਵਿੱਚ ਬੰਦ ਕਰਕੇ ਜਾਂਦੇ ਹਾਂ, ਹੋ ਸਕਦਾ ਹੈ ਕਿ ਬਿਜਲੀ ਦਾ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ ਹੋਈ ਹੋਵੇ, ਪਰ ਕੁਝ ਕਿਹਾ ਨਹੀਂ ਜਾ ਸਕਦਾ।

PunjabKesari

ਇਹ ਵੀ ਪੜ੍ਹੋ- ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਵੱਡੇ ਭਰਾ ਦੀ ਮੌਤ ਤੋਂ ਦੋ ਦਿਨ ਬਾਅਦ ਛੋਟੇ ਦੀ ਵੀ ਹੋਈ ਮੌਤ

ਕੀ ਕਹਿਣਾ ਹੈ ਮੌਕੇ ’ਤੇ ਪਹੁੰਚੇ ਫਾਇਰ ਅਫ਼ਸਰ ਸੁਖਵਿੰਦਰ ਪਾਲ ਦਾ

ਇਸ ਸਬੰਧੀ ਜਦ ਮੌਕੇ ’ਤੇ ਪਹੁੰਚੇ ਫਾਇਰ ਅਫ਼ਸਰ ਸੁਖਵਿੰਦਰ ਪਾਲ ਨਾਲ ਗੱਲ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਅੱਗ ਜ਼ਿਆਦਾ ਹੋਣ ਦੇ ਕਾਰਨ ਉਨ੍ਹਾਂ ਨੂੰ ਕਾਬੂ ਪਾਉਣ ’ਚ ਕਾਫੀ ਮਸਤਕ ਕਰਨੀ ਪਈ। ਫਾਇਰ ਅਫਸਰ ਸੁਖਵਿੰਦਰ ਪਾਲ ਨੇ ਦੱਸਿਆ ਕਿ ਗੁਰਦਾਸਪੁਰ ਤੋਂ 3 ਗੱਡੀਆਂ ਅਤੇ ਇਕ ਗੱਡੀ ਬਟਾਲਾ ਤੋਂ ਮੰਗਵਾਈ ਹੋਈ ਸੀ। ਇਨਾਂ ਚਾਰਾਂ ਗੱਡੀਆਂ ਨੂੰ ਅੱਗ ’ਤੇ ਕਾਬੂ ਪਾਉਣ  ਲਈ ਲਗਭਗ 7-7 ਵਾਰ ਪਾਣੀ ਨਾਲ ਭਰ ਕੇ ਮੌਕੇ ’ਤੇ ਅੱਗ ਬੁਝਾਉਣ ਦੇ ਲਈ ਵਰਤਿਆ ਗਿਆ। ਉਨਾਂ ਕਿਹਾ ਕਿ ਦੁਕਾਨ ’ਚ ਪਲਾਸਟਿਕ ਦਾ ਸਾਮਾਨ ਹੋਣ ਅਤੇ ਬੇਸਮੈਂਟ ਹੋਣ ਕਾਰਨ ਰਸਤਾ ਕੋਈ ਖਾਸ ਨਾ ਹੋਣ ਕਰਕੇ ਅੱਗ ਬੁਝਾਉਣ ’ਚ ਕਾਫੀ ਪ੍ਰੇਸ਼ਾਨੀ ਹੋਈ, ਪਰ ਫਿਰ ਵੀ ਅੱਗ 'ਤੇ ਸਮਾਂ ਰਹਿੰਦੇ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ- ਤੇਜ਼ ਹਨੇਰੀ ਕਾਰਨ ਦੁੱਬਈ ਕਾਰਨੀਵਾਲ 'ਚ ਨੌਜਵਾਨ 'ਤੇ ਡਿੱਗਾ ਆਈਫਿਲ ਟਾਵਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News