ਅਨੰਦਪੁਰ ਸਾਹਿਬ ਵਿਖੇ ਸੜਕ 'ਤੇ ਪਲਟਿਆ ਟੈਂਕਰ, ਮਦਦ ਕਰਨ ਦੀ ਬਜਾਏ ਡੀਜ਼ਲ ਦੀਆਂ ਬਾਲਟੀਆਂ ਭਰ ਘਰਾਂ ਨੂੰ ਲੈ ਗਏ ਲੋਕ
Friday, Feb 10, 2023 - 04:21 PM (IST)
ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ)- ਜ਼ਿਲ੍ਹਾ ਰੂਪਨਗਰ ਵਿੱਚ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਰੋਡ 'ਤੇ ਝੱਜ ਚੌਂਕ ਟੀ-ਪੁਆਇੰਟ 'ਤੇ ਇਕ ਟੈਂਕਰ ਪਲਟ ਗਿਆ। ਟੈਂਕਰ ਡੀਜ਼ਲ ਨਾਲ ਭਰਿਆ ਹੋਇਆ ਸੀ ਅਤੇ ਪੈਟਰੋਲ ਪੰਪ 'ਤੇ ਸਪਲਾਈ ਲੈ ਕੇ ਜਾ ਰਿਹਾ ਸੀ। ਟੈਂਕਰ ਪਲਟਦੇ ਹੀ ਲੋਕਾਂ ਨੇ ਟੈਂਕਰ ਵਿੱਚ ਸਵਾਰ ਲੋਕਾਂ ਨੂੰ ਬਚਾਉਣ ਲਈ ਇੰਨੀ ਉਦਾਰਤਾ ਨਹੀਂ ਵਿਖਾਈ, ਜਿੰਨੀ ਉਨ੍ਹਾਂ ਨੇ ਬਾਲਟੀਆਂ ਅਤੇ ਕੈਨੀਆਂ ਵਿਚ ਤੇਲ ਭਰ ਕੇ ਲਿਜਾਣ ਵਿਚ ਵਿਖਾਈ।
ਜਿਵੇਂ ਹੀ ਟੈਂਕਰ ਪਲਟਿਆ ਤਾਂ ਟੈਂਕੀ ਦੇ ਉੱਪਰ ਦਾ ਢੱਕਣ ਲੀਕ ਹੋ ਗਿਆ। ਇਸ ਵਿੱਚੋਂ ਤੇਲ ਨਿਕਲਣਾ ਸ਼ੁਰੂ ਹੋ ਗਿਆ। ਤੇਲ ਨੂੰ ਵਗਦਾ ਵੇਖ ਕੇ ਲੋਕ ਤੁਰੰਤ ਬਾਲਟੀਆਂ, ਕੈਨੀ-ਡਰੰਮ ਸਮੇਤ ਜੋ ਵੀ ਹੱਥਾਂ 'ਚ ਆਇਆ, ਲੈ ਕੇ ਟੈਂਕਰ ਕੋਲ ਪਹੁੰਚ ਗਏ। ਜਿਵੇਂ ਲਾਈਟ ਲਾ ਕੇ ਟੂਟੀ ਵਿਚੋਂ ਪਾਣੀ ਭਰਦੇ ਹਨ, ਉਸ ਤਰ੍ਹਾਂ ਹੀ ਲੋਕਾਂ ਨੇ ਉੱਥੇ ਖੜ੍ਹ ਕੇ ਤੇਲ ਭਰਨਾ ਸ਼ੁਰੂ ਕਰ ਦਿੱਤਾ। ਮੁਫ਼ਤ ਵਿੱਚ ਕੁਝ ਵੀ ਦਿਓ, ਲੋਕ ਇਸ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਦੋਮੋਰੀਆ ਪੁਲ ਨੇੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਇਹ ਵੀ ਪੜ੍ਹੋ : ਜਲੰਧਰ: ਨਿੱਕੀ ਜਿਹੀ ਗੱਲ ਪਿੱਛੇ ਹੋਇਆ ਵਿਵਾਦ ਤਾਂ ਜੀਪ ਵਾਲੇ ਨੇ ਕਰ 'ਤਾ ਕਾਂਡ, ਵੇਖਦੇ ਰਹਿ ਗਏ ਲੋਕ (ਵੀਡੀਓ)
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।