ਕਹਿਰ ਓ ਰੱਬਾ: ਇਕ ਸਕਿੰਟ ''ਚ ਤੇਜ਼ ਰਫ਼ਤਾਰ ਕਾਰ ਨੇ ਸਾਈਕਲ ਸਵਾਰ ਦੀ ਲੈ ਲਈ ਜਾਨ, ਘਟਨਾ cctv ''ਚ ਕੈਦ

Tuesday, Dec 16, 2025 - 06:09 PM (IST)

ਕਹਿਰ ਓ ਰੱਬਾ: ਇਕ ਸਕਿੰਟ ''ਚ ਤੇਜ਼ ਰਫ਼ਤਾਰ ਕਾਰ ਨੇ ਸਾਈਕਲ ਸਵਾਰ ਦੀ ਲੈ ਲਈ ਜਾਨ, ਘਟਨਾ cctv ''ਚ ਕੈਦ

ਅੰਮ੍ਰਿਤਸਰ (ਗੁਰਪ੍ਰੀਤ)- ਪਿੰਡ ਕਾਲੇ ਦੇ ਰਹਿਣ ਵਾਲੇ ਰਾਜਕੁਮਾਰ ਦੀ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਅਣਪਛਾਤੀ ਗੱਡੀ ਨੇ ਤੇਜ਼ ਰਫ਼ਤਾਰ ਨਾਲ ਆ ਕੇ ਸਾਈਕਲ ਸਵਾਰ ਨੂੰ ਭਾਰੀ ਟੱਕਰ ਮਾਰ ਦਿੱਤੀ। ਪੁਲਸ ਅਧਿਕਾਰੀਆਂ ਮੁਤਾਬਕ, ਹਾਦਸਾ ਇੰਨਾ ਭਿਆਨਕ ਸੀ ਕਿ ਰਾਜਕੁਮਾਰ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਸੂਚਨਾ ਮਿਲਣ ‘ਤੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।

ਇਹ ਵੀ ਪੜ੍ਹੋ- 19 ਦਸੰਬਰ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ 5 ਦਿਨਾਂ ਦੀ ਦਿੱਤੀ ਜਾਣਕਾਰੀ

ਮੌਕੇ ‘ਤੇ ਮੌਜੂਦ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹਾਦਸਾ ਕਰਨ ਵਾਲੀ ਗੱਡੀ ਕੌਣ ਸੀ ਅਤੇ ਕਿਸ ਦਿਸ਼ਾ ਵੱਲ ਗਈ। ਹਾਦਸੇ ਦੇ ਚਸ਼ਮਦੀਦ ਹਰਪ੍ਰੀਤ ਨੇ ਦੱਸਿਆ ਕਿ ਅਚਾਨਕ ਚੁਕਾਣੇ ਵਾਲੀ ਸਾਈਡ ਤੋਂ ਇੱਕ ਗੱਡੀ ਬਹੁਤ ਤੇਜ਼ ਰਫ਼ਤਾਰ ਨਾਲ ਆਈ ਅਤੇ ਟਰਨ ਲੈਂਦਿਆਂ ਸਾਈਕਲ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਗਈ। ਉਸ ਦੇ ਅਨੁਸਾਰ, ਗੱਡੀ ਚਾਲਕ ਨੇ ਨਾ ਤਾਂ ਬਰੇਕ ਲਗਾਈ ਅਤੇ ਨਾ ਹੀ ਮੌਕੇ ‘ਤੇ ਰੁਕਿਆ, ਸਗੋਂ ਤੁਰੰਤ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਸਕੂਲਾਂ ਨੂੰ ਲੈ ਕੇ ਜਾਰੀ ਹੋ ਗਿਆ ਨਵਾਂ ਫਰਮਾਨ, ਪੜ੍ਹੋ ਪੂਰੀ ਖ਼ਬਰ

ਇੱਕ ਹੋਰ ਗਵਾਹ ਗੁਰਚਰਨ ਸਿੰਘ ਨੇ ਦੱਸਿਆ ਕਿ ਹਾਦਸੇ ਮਗਰੋਂ ਸਾਈਕਲ ਸੜਕ ‘ਤੇ ਡਿੱਗੀ ਹੋਈ ਸੀ ਅਤੇ ਜ਼ਖ਼ਮੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਹਾਦਸਾ ਸਥਾਨ ‘ਤੇ ਨਾ ਤਾਂ ਕੋਈ ਸਾਈਨ ਬੋਰਡ ਲੱਗਾ ਹੋਇਆ ਸੀ ਅਤੇ ਨਾ ਹੀ ਖ਼ਤਰਨਾਕ ਮੋੜ ਬਾਰੇ ਕੋਈ ਚੇਤਾਵਨੀ ਦਿੱਤੀ ਗਈ ਹੈ। ਲੋਕਾਂ ਨੇ ਸਰਕਾਰ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਇੱਥੇ ਰਿਫਲੈਕਟਰ, ਸਾਈਨ ਬੋਰਡ ਅਤੇ ਸੁਰੱਖਿਆ ਪ੍ਰਬੰਧ ਤੁਰੰਤ ਲਗਾਏ ਜਾਣ, ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਈ ਜਲੰਧਰ ਵਰਗੀ ਘਟਨਾ : ਗੁਆਂਢ 'ਚ ਰਹਿੰਦੇ 60 ਸਾਲਾ ਬਜ਼ੁਰਗ ਨੇ ਮਾਸੂਮ ਨਾਲ ਟੱਪੀਆਂ ਹੱਦਾਂ


author

Shivani Bassan

Content Editor

Related News