ਬੀਮਾਰ ਪਤਨੀ ਨੂੰ ਦੇਖਣ ਆ ਰਹੇ ਫ਼ੌਜੀ ਜਵਾਨ ਨੂੰ ਬੱਸ 'ਚ ਹੀ ਪਿਆ ਦਿਲ ਦਾ ਦੌਰਾ, ਮੌਤ

Saturday, Nov 25, 2023 - 01:17 PM (IST)

ਬੀਮਾਰ ਪਤਨੀ ਨੂੰ ਦੇਖਣ ਆ ਰਹੇ ਫ਼ੌਜੀ ਜਵਾਨ ਨੂੰ ਬੱਸ 'ਚ ਹੀ ਪਿਆ ਦਿਲ ਦਾ ਦੌਰਾ, ਮੌਤ

ਖੰਨਾ (ਵਿਪਨ) : ਕਸਬਾ ਬੀਜਾ ਦੇ ਰਹਿਣ ਵਾਲੇ ਫ਼ੌਜੀ ਜਵਾਨ ਨਾਇਕ ਹਰਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ, ਜਿਸ ਕਾਰਨ ਪੂਰਾ ਪਰਿਵਾਰ ਡੂੰਘੇ ਸਦਮੇ 'ਚ ਹੈ। ਜਾਣਕਾਰੀ ਮੁਤਾਬਕ ਹਰਦੀਪ ਸਿੰਘ 117 ਇੰਜੀਨੀਅਰਿੰਗ 'ਚ ਤਾਇਨਾਤ ਸੀ। ਕੁੱਝ ਸਮਾਂ ਪਹਿਲਾਂ ਹੀ ਉਹ ਛੁੱਟੀ ਕੱਟਣ ਲਈ ਪਿੰਡ ਆਇਆ ਸੀ। ਜਦੋਂ ਉਹ ਵਾਪਸ ਜੋਧਪੁਰ ਪੁੱਜਿਆਂ ਤਾਂ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਦੀ ਪਤਨੀ ਬੀਮਾਰ ਹੈ। ਇਸ ਮਗਰੋਂ ਹਰਦੀਪ ਸਿੰਘ ਦੁਬਾਰਾ ਛੁੱਟੀ ਲੈ ਕੇ 22 ਨਵੰਬਰ ਨੂੰ ਜੋਧਪੁਰ ਤੋਂ ਬੱਸ ਰਾਹੀਂ ਲੁਧਿਆਣਾ ਰਵਾਨਾ ਹੋਇਆ। ਅਗਲੇ ਦਿਨ 23 ਨਵੰਬਰ ਨੂੰ ਜਦੋਂ ਇਹ ਬੱਸ ਲੁਧਿਆਣਾ ਦੇ ਬੱਸ ਸਟੈਂਡ 'ਤੇ ਪਹੁੰਚੀ ਤਾਂ ਸਾਰੀਆਂ ਸਵਾਰੀਆਂ ਉੱਤਰ ਚੁੱਕੀਆਂ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਨਿੱਜੀ ਸਕੂਲ ਦੀ ਲਾਪਰਵਾਹੀ ਨੇ ਛੁਡਾਏ ਮਾਪਿਆਂ ਦੇ ਪਸੀਨੇ, ਛੁੱਟੀ ਮਗਰੋਂ ਘਰ ਨਹੀਂ ਪੁੱਜੇ ਬੱਚੇ!

ਜਦੋਂ ਬੱਸ ਦੇ ਕੰਡਕਟਰ ਨੇ ਵੇਖਿਆ ਕਿ ਹਰਦੀਪ ਸਿੰਘ ਇਕੱਲਾ ਹੀ ਬੈਠਾ ਹੈ ਤਾਂ ਕੰਡਕਟਰ ਨੇ ਉਸ ਨੂੰ ਚੈੱਕ ਕੀਤਾ ਤਾਂ ਉਹ ਗੰਭੀਰ ਹਾਲਤ 'ਚ ਪਾਇਆ ਗਿਆ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਚੁੱਕੀ ਹੈ। ਨਾਇਕ ਹਰਦੀਪ ਸਿੰਘ ਦਾ ਅੰਤਿਮ ਸੰਸਕਾਰ ਅੱਜ ਬੀਜਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਇਲਾਕੇ ਦਾ ਕੋਈ ਵੀ ਉੱਚ ਅਧਿਕਾਰੀ ਜਾਂ ਸਿਆਸੀ ਆਗੂ ਅੰਤਿਮ ਸੰਸਕਾਰ 'ਚ ਨਹੀਂ ਪਹੁੰਚਿਆ। ਪ੍ਰਸ਼ਾਸਨ ਵੱਲੋਂ ਖੰਨਾ ਦੀ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਚੀਮਾ ਦੀ ਡਿਊਟੀ ਲਗਾਈ ਗਈ ਸੀ, ਜੋ ਕਿ ਇਕ ਘੰਟਾ ਕਰੀਬ ਬਾਅਦ 'ਚ ਪਹੁੰਚੇ।

ਇਹ ਵੀ ਪੜ੍ਹੋ : ਇਕ ਮਹੀਨੇ ਦੀ ਧੀ ਦੀ ਲਾਸ਼ ਦੇਖ ਮਾਂ ਨੇ ਵੀ ਛੱਡੀ ਦੁਨੀਆ, 2 ਪੁੱਤਾਂ ਮਗਰੋਂ ਪੈਦਾ ਹੋਈ ਸੀ ਲਾਡਲੀ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ 'ਚ ਉਹ ਦੋ ਪੁੱਤਰ ਅਤੇ ਘਰਵਾਲੀ ਨੂੰ ਛੱਡ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਗਰੀਬੀ ਦੀ ਹਾਲਤ 'ਚ ਹੈ ਕਿਉਂਕਿ ਡਿਊਟੀ ਦੌਰਾਨ ਹੀ ਉਸ ਦੀ ਮੌਤ ਹੋਈ ਹੈ, ਇਸ ਲਈ ਜੋ ਸਹੂਲਤਾਂ ਬਾਕੀ ਫ਼ੌਜੀ ਜਵਾਨਾਂ ਨੂੰ ਮਿਲਦੀਆਂ ਹਨ, ਉਹੀ ਸਹੂਲਤਾਂ ਹਰਦੀਪ ਸਿੰਘ ਦੇ ਪਰਿਵਾਰ ਨੂੰ ਵੀ ਦਿੱਤੀਆਂ ਜਾਣ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 2003 'ਚ ਹਰਦੀਪ ਸਿੰਘ ਫ਼ੌਜ ਵਿੱਚ ਭਰਤੀ ਹੋਇਆ ਸੀ ਅਤੇ 2 ਸਾਲ ਬਾਅਦ ਉਸ ਨੇ ਸੇਵਾਮੁਕਤ ਹੋਣਾ ਸੀ। ਪਰਿਵਾਰਕ ਮੈਂਬਰਾਂ ਨੇ ਇਹ ਵੀ ਮੰਗ ਕੀਤੀ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News