ਵਿਦੇਸ਼ੀ ਧਰਤੀ ''ਤੇ ਸਿੱਖ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂ, TP ਅਫ਼ਸਰ ਬਣ ਕੇ ਹਾਸਲ ਕੀਤਾ ਵੱਡਾ ਮੁਕਾਮ

Tuesday, Jul 30, 2024 - 06:26 PM (IST)

ਦਸੂਹਾ (ਵਰਿੰਦਰ ਪੰਡਿਤ)- ਪਿੰਡ ਸੱਗਲਾਂ ਦੇ ਇਕਬਾਲਪ੍ਰੀਤ ਸਿੰਘ ਵਿਰਕ ਪੁੱਤਰ ਰਣਜੀਤ ਸਿੰਘ ਧਰਮੀ ਫੌਜੀ ਨੇ ਕੈਲਗਰੀ ਕੈਨੇਡਾ ਵਿਖੇ ਟਰਾਜਿਟ ਪੀਸ ਅਫ਼ਸਰ ਬਣ ਕੇ ਪਿੰਡ ਦਾ ਨਾਂ ਚਮਕਾਇਆ ਹੈ। ਇਕਬਾਲਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਉਸ ਨੇ ਇਲੈਕਟਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦਾ 3 ਸਾਲ ਦਾ ਡਿਪਲੋਮਾ ਕੀਤਾ ਤੇ ਕੈਨੇਡਾ ਵਿਖੇ ਪੱਕੇ ਤੌਰ 'ਤੇ ਆ ਗਿਆ  ਹੈ।

ਇਹ ਵੀ ਪੜ੍ਹੋ- ਅਮਰੀਕਾ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਇਕੋ-ਇਕ ਸਹਾਰਾ ਸੀ ਮਲਕੀਤ

ਉਸਨੇ ਦੱਸਿਆ ਕਿ ਉਸ ਨੇ ਕੈਨੇਡਾ ਵਿਖੇ ਪਬਲਿਕ ਸੇਫਟੀ ਪ੍ਰੋਫੈਸ਼ਨਲ ਡਿਪਲੋਮਾ ਹਾਸਲ ਕੀਤਾ ਤੇ ਲਗਾਤਾਰ 5 ਸਾਲ ਸਿਕਿਉਰਟੀ ਸੁਪਰਵਾਈਜ਼ਰ ਦੇ ਤੌਰ 'ਤੇ ਕੰਮ ਕੀਤਾ ਤੇ 2 ਸਾਲ ਕਨੇਡੀਅਨ ਰੇਲਵੇ ਵਿੱਚ ਨੌਕਰੀ ਕੀਤੀ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਰਣਜੀਤ ਸਿੰਘ ਧਰਮੀ ਫੌਜੀ ਜੋ ਕਿ ਪਹਿਲਾਂ ਫੌਜ ਵਿੱਚ ਆਪਣੀਆਂ ਵਿਲੱਖਣ ਸੇਵਾਵਾਂ ਨਿਭਾ ਚੁੱਕੇ ਹਨ। ਉਸਨੇ ਦੱਸਿਆ ਕਿ ਉਸ ਨੇ ਇਸ ਪੋਸਟ ਨੂੰ ਹਾਸਲ ਕਰਨ ਲਈ ਆਪਣੇ ਪਿਤਾ ਰਣਜੀਤ ਸਿੰਘ ਧਰਮੀ ਫੌਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਖ਼ਤ ਮਿਹਨਤ ਕੀਤੀ।

PunjabKesari

ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਦੋਸਤਾਂ ਦੇ ਫੋਨ ਆਉਣ ਮਗਰੋਂ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਇਕਬਾਲਪ੍ਰੀਤ  ਨੇ ਦੱਸਿਆ ਕਿ ਟੀ.ਪੀ ਅਫ਼ਸਰ ਵਜੋਂ ਉਸਦੀ ਨਿਯੁਕਤੀ 26 ਜੁਲਾਈ ਨੂੰ ਹੋ ਚੁੱਕੀ ਹੈ ਜਦਕਿ ਉਹ 12 ਅਗਸਤ ਨੂੰ ਬਤੌਰ ਟੀ.ਪੀ.ਅਫਸਰ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕਰੇਗਾ। ਉਹਨਾਂ ਦੇ ਪਿਤਾ ਰਣਜੀਤ ਸਿੰਘ ਧਰਮੀ ਫੌਜੀ ਤੇ ਮਾਤਾ ਸਿਮਰਨਜੀਤ ਕੌਰ ਵੱਲੋਂ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਉਸਦੇ ਪਿਤਾ ਰਣਜੀਤ ਸਿੰਘ ਧਰਮੀ ਫੌਜੀ ਨੇ  ਦੱਸਿਆ ਕਿ ਇਕਬਾਲ ਪ੍ਰੀਤ ਸਿੰਘ ਆਪਣੇ ਦਾਦਾ ਜੀ ਸਵਰਗਵਾਸੀ ਚਰਨ ਸਿੰਘ ਜੋ ਇੰਡੀਅਨ ਆਰਮੀ ਵਿੱਚ ਨੌਕਰੀ ਕਰਦੇ ਸਨ ਉਹਨਾਂ ਕੋਲੋਂ ਸੇਧ ਪ੍ਰਾਪਤ ਕਰਕੇ ਇਸ ਅਹੁਦੇ 'ਤੇ ਪਹੁੰਚਿਆ ਹੈ। 

ਇਹ ਵੀ ਪੜ੍ਹੋ- ਲੱਖਾਂ ਰੁਪਏ ਲਗਾ ਅਮਰੀਕਾ ਭੇਜੇ ਪੁੱਤ ਦਾ ਨਹੀਂ ਮਿਲਿਆ ਸੁਰਾਗ, ਪਿਓ ਨੇ ਕਿਹਾ- 7 ਸਾਲ ਪਹਿਲਾਂ ਹੋਈ ਸੀ ਗੱਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News