ਜਾਨੋਂ ਮਾਰਨ ਦੀ ਨੀਅਤ ਨਾਲ ਮਾਰੀ ਗੋਲੀ

10/16/2017 4:44:00 AM

ਅੰਮ੍ਰਿਤਸਰ,   (ਜ. ਬ.)-  ਦੋਸਤਾਂ ਨਾਲ ਕਾਰ 'ਚ ਜਾ ਰਹੇ ਇਕ ਨੌਜਵਾਨ 'ਤੇ ਜਾਨਲੇਵਾ ਹਮਲਾ ਕਰ ਕੇ ਗੋਲੀ ਚਲਾਉਂਦਿਆਂ ਜ਼ਖਮੀ ਕਰ ਕੇ ਦੌੜੇ ਮੋਟਰਸਾਈਕਲ ਸਵਾਰ ਸਮੇਤ ਹੋਰਨਾਂ ਖਿਲਾਫ ਥਾਣਾ ਸਦਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮੰਗਲ ਸਿੰਘ ਦੀ ਸ਼ਿਕਾਇਤ 'ਤੇ ਗੋਲੀ ਚਲਾ ਕੇ ਉਸ ਦੇ ਲੜਕੇ ਅਰਸ਼ਦੀਪ ਸਿੰਘ ਨੂੰ ਜ਼ਖਮੀ ਕਰ ਕੇ ਦੌੜੇ ਮੋਟਰਸਾਈਕਲ ਚਾਲਕ ਸੁੱਖ ਭੁੱਲਰ ਵਾਸੀ ਸੁਲਤਾਨਵਿੰਡ, ਇੰਡੀਕਾ ਸਵਾਰ ਲਾਲਾ ਵਾਸੀ ਬਾਲਕਲਾਨਾ, ਗਗਨ ਸੈਣੀ ਤੇ ਹੋਰ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਛਾਪੇ ਮਾਰ ਰਹੀ ਹੈ।  ਇਕ ਹੋਰ ਮਾਮਲੇ 'ਚ ਰਾਜਪਾਲ ਸਿੰਘ ਦੀ ਸ਼ਿਕਾਇਤ 'ਤੇ ਜਾਨਲੇਵਾ ਹਮਲਾ ਕਰਦਿਆਂ ਸੱਟਾਂ ਮਾਰ ਕੇ ਉਸ ਨੂੰ ਤੇ ਉਸ ਦੇ ਦੋਸਤਾਂ ਨੂੰ ਜ਼ਖਮੀ ਕਰ ਕੇ ਦੌੜੇ ਯੂਪੀ, ਹਰੀ ਪੁੱਤਰ ਅਜੀਤ ਸਿੰਘ, ਸੁੱਖਾ, ਮੱਲੂ ਪੁੱਤਰ ਲਖਵਿੰਦਰ ਸਿੰਘ, ਵਿੱਕੀ ਕ੍ਰਿਸ਼ਨ, ਰਾਮ ਪੁੱਤਰ ਕਸ਼ਮੀਰ ਸਿੰਘ, ਸੰਨੀ ਵਾਸੀ ਜੌੜਾ ਫਾਟਕ, ਸਾਬੂ, ਪੁੱਤਰ ਬਲਵਿੰਦਰ ਸਿੰਘ ਵਾਸੀ ਰਸੂਲਪੁਰ ਕਲਰ, ਵੀਰੂ ਵਾਸੀ ਕ੍ਰਿਸ਼ਨਾ ਨਗਰ ਅਤੇ 15-20 ਹੋਰ ਅਣਪਛਾਤੇ ਹਮਲਾਵਰਾਂ ਖਿਲਾਫ ਥਾਣਾ ਰਾਮਬਾਗ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ - ਵੱਖ-ਵੱਖ ਛਾਪੇਮਾਰੀ ਦੌਰਾਨ ਪੁਲਸ ਨੇ ਨਸ਼ੀਲੇ ਪਦਾਰਥਾਂ ਦੇ 4 ਧੰਦੇਬਾਜ਼ਾਂ ਨੂੰ ਕਾਬੂ ਕੀਤਾ ਹੈ। ਥਾਣਾ ਛੇਹਰਟਾ ਦੀ ਪੁਲਸ ਨੇ 1.9 ਗ੍ਰਾਮ ਹੈਰੋਇਨ ਸਮੇਤ ਕਰਨ ਖੰਨਾ ਪੁੱਤਰ ਰਮੇਸ਼ ਕੁਮਾਰ ਵਾਸੀ ਛੇਹਰਟਾ, 400 ਨਸ਼ੀਲੇ ਕੈਪਸੂਲ ਤੇ 100 ਗੋਲੀਆਂ ਸਮੇਤ ਬਲਵਿੰਦਰ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਕੋਟ ਖਾਲਸਾ, ਸੀ-ਡਵੀਜ਼ਨ ਥਾਣੇ ਦੀ ਪੁਲਸ ਨੇ 24 ਬੋਤਲਾਂ ਕੈਸ਼ ਵ੍ਹਿਸਕੀ ਸਮੇਤ ਸੁਹੇਲ ਖੁਰਾਣਾ ਵਾਸੀ ਗੰਡਾ ਸਿੰਘ ਕਾਲੋਨੀ, ਸਿਵਲ ਲਾਈਨ ਥਾਣੇ ਦੀ ਪੁਲਸ ਨੇ 8 ਬੋਤਲਾਂ ਸ਼ਰਾਬ ਸਮੇਤ ਮਨੂੰ ਵਾਸੀ ਫਤਿਹਗੜ੍ਹ ਚੂੜੀਆਂ ਰੋਡ ਨੂੰ ਕਾਬੂ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ। 
ddddddddddddddddddddddd


Related News