ਫਰੂਟ ਖ਼ਰੀਦ ਰਹੇ ਰਿਟਾਇਰਡ ਅਧਿਕਾਰੀ ਨਾਲ ਭਰੇ ਬਾਜ਼ਾਰ ਹੋ ਗਿਆ ਵੱਡਾ ਕਾਂਡ, ਕੁੱਝ ਪਤਾ ਹੀ ਨਾ ਲੱਗਾ
Saturday, Oct 07, 2023 - 05:13 PM (IST)
ਸਮਰਾਲਾ (ਗਰਗ, ਬੰਗੜ) : ਇਲਾਕੇ ’ਚ ਅੱਜ-ਕੱਲ੍ਹ ਅਜੀਬ ਢੰਗ ਨਾਲ ਲੋਕਾਂ ਨੂੰ ਲੁੱਟਣ ਵਾਲਾ ਗਿਰੋਹ ਸਰਗਰਮ ਹੋਇਆ ਦੱਸਿਆ ਜਾ ਰਿਹਾ ਹੈ। ਰੇਹੜੀਆਂ ’ਤੇ ਖ਼ਰੀਦ ਕਰਨ ਆਏ ਲੋਕਾਂ ਨੂੰ ਲੁੱਟਣ ਵਾਲੇ ਇਸ ਗਿਰੋਹ ਦੇ ਮੈਂਬਰਾਂ ਵੱਲੋਂ ਬੀਤੇ ਕੱਲ੍ਹ ਸ਼ਹਿਰ ਦੇ ਭੀੜ-ਭਰੇ ਬਾਜ਼ਾਰ 'ਚ ਫੂਡ ਸਪਲਾਈ ਵਿਭਾਗ ਦੇ ਇੱਕ ਰਿਟਾਇਰਡ ਅਧਿਕਾਰੀ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ 'ਚ ਰਿਟਾਇਰਡ ਅਧਿਕਾਰੀ ਜਸਵਿੰਦਰ ਸਿੰਘ ਵਾਸੀ ਪਿੰਡ ਬੌਂਦਲੀ ਨੇ ਦੱਸਿਆ ਕਿ ਉਹ ਬਾਜ਼ਾਰ 'ਚ ਫਰੂਟ ਖਰੀਦਣ ਲਈ ਚੰਡੀਗੜ੍ਹ ਰੋਡ ’ਤੇ ਇੱਕ ਰੇਹੜੀ ’ਤੇ ਖੜ੍ਹਾ ਸੀ।
ਇੰਨੇ 'ਚ ਹੀ ਉੱਥੇ ਇੱਕ ਆਲਟੋ ਗੱਡੀ ਆਈ, ਜਿਸ ਵਿਚ 4 ਵਿਅਕਤੀ ਸਵਾਰ ਸਨ। ਇਸ ਦੇ ਨਾਲ ਹੀ ਇੱਕ ਮੋਟਰਸਾਈਕਲ ’ਤੇ ਦੋ ਵਿਅਕਤੀ ਸਵਾਰ ਸਨ। ਇਨ੍ਹਾਂ ਵਿਚੋਂ ਇੱਕ ਵਿਅਕਤੀ ਕੋਲ ਕੋਈ ਤਿੱਖੀ ਚੀਜ਼ ਸੀ, ਜੋ ਉਸ ਨੇ ਕੱਪੜੇ 'ਚ ਲੁਕੋਈ ਹੋਈ ਸੀ ਅਤੇ ਆਉਂਦੇ ਹੀ ਉਸ ਨੂੰ ਕਹਿਣ ਲੱਗੇ ਕਿ ਸੱਜੇ ਹੱਥ ਦੀ ਉਂਗਲ ’ਚ ਪਾਈ ਅੰਗੂਠੀ ਲਾਹ ਕੇ ਉਨ੍ਹਾਂ ਨੂੰ ਦੇ ਦੇਵੇ ਅਤੇ ਜੇਬ ’ਚ ਰੱਖੀ ਨਕਦੀ ਵੀ ਉਨ੍ਹਾਂ ਹਵਾਲੇ ਕਰੇ।
ਇਹ ਵੀ ਪੜ੍ਹੋ : ਪੰਜਾਬ ਦੇ ਤਕਨੀਕੀ ਕਾਲਜਾਂ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਜਾਣੋ ਕੀ ਹੈ ਪੂਰਾ ਮਾਮਲਾ
ਜਦੋਂ ਉਸ ਨੇ ਨਾਂਹ-ਨੁੱਕਰ ਕੀਤੀ ਤਾਂ ਇਹ ਵਿਅਕਤੀ ਜ਼ਬਰੀ ਉਸ ਦੀ ਸੋਨੇ ਦੀ 1 ਤੋਲੇ ਦੀ ਅੰਗੂਠੀ ਅਤੇ ਦੋ ਹਜ਼ਾਰ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਇਹ ਸਭ ਕੁੱਝ ਇੰਨੀ ਜਲਦੀ ਵਾਪਰਿਆ ਕਿ ਅਧਿਕਾਰੀ ਨੂੰ ਕੁੱਝ ਪਤਾ ਹੀ ਨਾ ਲੱਗਾ। ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇਨ੍ਹਾਂ ਲਟੇਰਿਆਂ ਦੀਆਂ ਕੁੱਝ ਸੀ. ਸੀ. ਟੀ. ਵੀ. ਫੁਟੇਜ ਅਤੇ ਤਸਵੀਰਾਂ ਪੁਲਸ ਨੂੰ ਸੌਂਪੀਆਂ ਹਨ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8