ਆਸਿਫਾ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਨੂੰ ਲੈ ਕੇ ਰੋਸ ਮਾਰਚ

Friday, Apr 20, 2018 - 01:26 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਅੱਜ ਜੰਮੂ ਦੇ ਕਠੂਆ ਖੇਤਰ 'ਚ 8 ਸਾਲ ਦੀ ਆਸਿਫਾ ਨਾਲ ਸਮੂਹਿਕ ਜਬਰ-ਜ਼ਨਾਹ ਕਰ ਕੇ ਉਸ ਨੂੰ ਮਾਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਨੂੰ ਲੈ ਕੇ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਰੋਸ ਮਾਰਚ ਕੱਢਿਆ। 
ਇਸ ਤੋਂ ਪਹਿਲਾਂ ਸਥਾਨਕ ਬਾਰਾਂਦਰੀ ਗਾਰਡਨ 'ਚ ਪਾਰਟੀ ਦੇ ਵਰਕਰਜ਼ ਨੇ ਇਕੱਠ ਕੀਤਾ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮਾਰਕਸਵਾਦੀ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਕਾ. ਸੋਹਣ ਸਿੰਘ ਸਲੇਮਪੁਰੀ ਨੇ ਕਿਹਾ ਕਿ ਜੰਮੂ ਦੇ ਕਠੂਆ ਖੇਤਰ 'ਚ ਵਾਪਰੀ ਉਕਤ ਘਟਨਾ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਹੈ। ਅਜਿਹੇ ਰਾਕਸ਼ਸਾਂ ਨੂੰ ਸਮਾਜ 'ਚ ਜਿਊਣ ਦਾ ਕੋਈ ਹੱਕ ਨਹੀਂ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਹੋਰ ਸਖ਼ਤ ਕਾਨੂੰਨ ਬਣਾਵੇ। 
ਇਸ ਮੌਕੇ ਪਾਰਟੀ ਆਗੂ ਦੀਵਾਨ ਸਿੰਘ, ਇਕਬਾਲ ਸਿੰਘ, ਸੁਰਿੰਦਰ ਭੱਟੀ, ਜਸਪਾਲ ਸਿੰਘ, ਹਰਪਾਲ ਸਿੰਘ ਜਗਤਪੁਰ ਤੇ ਸਤਨਾਮ ਸਿੰਘ ਗੁਲਾਟੀ ਨੇ ਵੀ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ।
ਰੂਪਨਗਰ, (ਕੈਲਾਸ਼)-ਕਠੂਆ ਕਾਂਡ (ਆਸਿਫਾ) ਸਬੰਧੀ ਇਨਸਾਫ ਦਿਵਾਉਣ ਲਈ ਅੱਜ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਅਤੇ ਮੁਸਲਿਮ ਵੈੱਲਫੇਅਰ ਮੂਵਮੈਂਟ ਵੱਲੋਂ ਰੋਸ ਮਾਰਚ ਕੱਢਿਆ ਗਿਆ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਬਦੁਲ ਰਸ਼ੀਦ ਨੂਰੀ ਨੇ ਦੱਸਿਆ ਕਿ ਅੱਜ ਦਾ ਰੋਸ ਮਾਰਚ ਸਰਕਾਰ ਕੋਲੋਂ ਆਸਿਫਾ ਦੀ ਹੋਈ ਮੌਤ ਦੇ ਸਬੰਧ 'ਚ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਲਈ ਕੱਢਿਆ ਜਾ ਰਿਹਾ ਹੈ ਤਾਂ ਕਿ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੀ ਸਜ਼ਾ ਦਿੱਤੀ ਜਾ ਸਕੇ। ਇਸ ਸਮੇਂ ਨੌਜਵਾਨਾਂ ਨੇ ਹੱਥਾਂ 'ਚ ਇਨਸਾਫ ਲਈ ਤਖਤੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਮੁਹੰਮਦ ਆਸਿਫ, ਮੁਹੰਮਦ ਮੀਆਂ, ਚਾਂਦ ਮੁਹੰਮਦ, ਦਿਲਸ਼ਾਦ, ਰੂਬੀ ਅਤੇ ਹੋਰ ਮੌਜੂਦ ਸਨ।


Related News