ਸਿਵਲ ਹਸਪਤਾਲ ਦਫਤਰ ਮੂਹਰੇ ਆਸ਼ਾ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ

Wednesday, Feb 28, 2018 - 07:23 AM (IST)

ਸਿਵਲ ਹਸਪਤਾਲ ਦਫਤਰ ਮੂਹਰੇ ਆਸ਼ਾ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਤਰਨਤਾਰਨ,  (ਆਹਲੂਵਾਲੀਆ)-  ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਸਿਵਲ ਸਰਜਨ ਦਫਤਰ ਤਰਨਤਾਰਨ ਮੂਹਰੇ ਜ਼ਿਲਾ ਪ੍ਰਧਾਨ ਲਖਵਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ। ਜ਼ਿਲਾ ਸਕੱਤਰ ਸ਼੍ਰੀਮਤੀ ਅਨਜੀਤ ਕੌਰ ਨੇ ਦੱਸਿਆ ਕਿ ਰੂਪ ਕੌਰ 2014 ਤੋਂ ਆਸ਼ਾ ਵਰਕਰ ਦੀਆਂ ਸੇਵਾਵਾਂ ਨਿਭਾ ਰਹੀ ਹੈ, ਉਸ ਨੂੰ ਬਿਨਾਂ ਕਿਸੇ ਕਾਰਨ ਹਟਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਸਿਵਲ ਸਰਜਨ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਜਾਂਚ ਕਰਨ ਉਪਰੰਤ ਇਨਸਾਫ ਦਿੱਤਾ ਜਾਵੇਗਾ ਤੇ ਯੂਨੀਅਨ ਦਾ ਵਫਦ ਉਨ੍ਹਾਂ ਨੂੰ 28 ਫਰਵਰੀ ਨੂੰ ਦਫਤਰ ਵਿਖੇ ਮਿਲੇ। ਇਸ ਮੌਕੇ ਪਰਮਜੀਤ ਕੌਰ, ਚਰਨਜੀਤ ਕੌਰ, ਭੋਲੀ, ਕੰਤੀ, ਬਲਜਿੰਦਰ ਕੌਰ, ਸਵਰਨਜੀਤ ਕੌਰ, ਰਜਿੰਦਰ ਕੌਰ, ਸਫਾਈ ਸੇਵਕ ਯੂਨੀਅਨ ਆਗੂ ਰਮੇਸ਼ ਕੁਮਾਰ ਸ਼ੇਰਗਿੱਲ, ਪ. ਸ. ਸ. ਫੈੱਡਰੇਸ਼ਨ ਆਗੂ ਰਜਿੰਦਰਜੀਤ ਸਿੰਘ, ਦਵਿੰਦਰ ਸਿੰਘ ਬਿੱਟੂ, ਧਰਮ ਸਿੰਘ ਪੱਟੀ, ਗੁਰਬਿੰਦਰ ਸਿੰਘ, ਕਾਰਜ ਸਿੰਘ ਤੇ ਬਲਦੇਵ ਸਿੰਘ ਆਦਿ ਹਾਜ਼ਰ ਸਨ।


Related News