ਜ਼ਮੀਨੀ ਝਗੜੇ ਕਾਰਨ  ਵਿਅਕਤੀ ਦੀ ਕੁੱਟ-ਮਾਰ

Friday, Jun 22, 2018 - 04:42 AM (IST)

ਜ਼ਮੀਨੀ ਝਗੜੇ ਕਾਰਨ  ਵਿਅਕਤੀ ਦੀ ਕੁੱਟ-ਮਾਰ

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– ਜ਼ਮੀਨੀ ਝਗਡ਼ੇ ਕਾਰਨ ਇਕ ਵਿਅਕਤੀ ਦੀ ਕੁੱਟ-ਮਾਰ ਕਰਨ ’ਤੇ 5 ਨਾਮਜ਼ਦ ਅਤੇ 8-10 ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਸਦਰ ਅਹਿਮਦਗਡ਼੍ਹ ’ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ  ਹਰਵਿੰਦਰ ਕੌਰ ਪਤਨੀ ਮਨਪ੍ਰੀਤ ਸਿੰਘ ਪੁੱਤਰੀ ਸੁਖਦੇਵ ਸਿੰਘ ਵਾਸੀ ਆਦਰਸ਼ ਕਾਲੋਨੀ ਜ਼ਿਲਾ ਪਟਿਆਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਜ਼ਮੀਨੀ ਝਗਡ਼ੇ ਕਾਰਨ 20 ਜੂਨ ਨੂੰ ਉਸ ਦੇ ਭਰਾ ਗੋਬਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨੱਥੂ ਮਾਜਰਾ ਦੀ ਸਿੰਦਰਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਚਹਿਲਾਂ, ਚਰਨਜੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਸੋਂਸਪੁਰ, ਸਤਨਾਮ ਸਿੰਘ, ਜਸ਼ਨਪ੍ਰੀਤ ਸਿੰਘ, ਜਸਕਰਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਨੱਥੂਮਾਜਰਾ ਅਤੇ 8-10 ਅਣਪਛਾਤੇ ਵਿਅਕਤੀਆਂ ਨੇ ਪਿੰਡ ਨੱਥੂਮਾਜਰਾ ’ਚ ਘੇਰ ਕੇ  ਡਾਂਗਾਂ ਨਾਲ ਕੁੱਟ-ਮਾਰ ਕੀਤੀ ਅਤੇ ਉਸ ਦੇ ਸਿਰ ’ਚ ਇੱਟ ਮਾਰੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। 
 


Related News