ਸੰਘਣੀ ਧੁੰਦ ਕਾਰਣ ਪੈਦਲ ਜਾਂਦੇ ਵਿਅਕਤੀ ਨੂੰ ਕਾਰ ਨੇ ਮਾਰੀ ਟੱਕਰ, ਮੌਤ

Thursday, Dec 17, 2020 - 03:18 AM (IST)

ਸੰਘਣੀ ਧੁੰਦ ਕਾਰਣ ਪੈਦਲ ਜਾਂਦੇ ਵਿਅਕਤੀ ਨੂੰ ਕਾਰ ਨੇ ਮਾਰੀ ਟੱਕਰ, ਮੌਤ

ਡੇਰਾਬੱਸੀ, (ਅਨਿਲ)- ਸਵੇਰ ਕਰੀਬ ਸਾਢੇ 5 ਵਜੇ ਬਰਵਾਲਾ ਮਾਰਗ ’ਤੇ ਫ਼ੈਕਟਰੀ ਨੂੰ ਡਿਊਟੀ ’ਤੇ ਜਾ ਰਹੇ ਵਿਅਕਤੀ ਦੀ ਕਾਰ ਦੀ ਟੱਕਰ ਵੱਜਣ ਨਾਲ ਮੌਤ ਹੋ ਗਈ। ਇਹ ਹਾਦਸਾ ਸੰਘਣੀ ਧੁੰਦ ਪਈ ਹੋਣ ਕਾਰਣ ਵਾਪਰਿਆ। ਮ੍ਰਿਤਕ ਦੀ ਪਛਾਣ ਬਬਲੂ ਯਾਦਵ 29 ਪੁੱਤਰ ਰਾਮਦੇਵ ਵਾਸੀ ਜ਼ਿਲਾ ਇਲਾਹਾਬਾਦ ਉੱਤਰ ਪ੍ਰਦੇਸ਼ ਹਾਲ ਵਾਸੀ ਪਿੰਡ ਕੂੜਾਂਵਾਲਾ ਕਿਰਾਏਦਾਰ ਦੇ ਤੌਰ ’ਤੇ ਹੋਈ ਹੈ। ਤਫ਼ਤੀਸ਼ੀ ਅਫ਼ਸਰ ਸਬ-ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਬਬਲੂ ਜਦੋਂ ਫ਼ੈਕਟਰੀ ਨੂੰ ਜਾ ਰਿਹਾ ਤਾਂ ਪਿੱਛੋਂ ਆ ਰਹੀ ਇਕ ਵਰਨਾ ਕਾਰ ਨੇ ਸੰਘਣੀ ਧੁੰਦ ਹੋਣ ਕਾਰਣ ਉਸ ਨੂੰ ਆਪਣੀ ਚਪੇਟ ਵਿਚ ਲੈ ਲਿਆ। ਉਹ ਗੰਭੀਰ ਫ਼ੱਟੜ ਹੋ ਗਿਆ। ਬਬਲੂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਹਾਦਸੇ ਮਗਰੋਂ ਮੌਕੇ ’ਤੇ ਫ਼ਰਾਰ ਹੋਈ ਕਾਰ ਨੂੰ ਲੱਭ ਲਿਆ ਗਿਆ। ਮ੍ਰਿਤਕ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਇਕ ਪੁੱਤਰ ਅਤੇ ਪੁੱਤਰੀ ਛੱਡ ਗਿਆ। ਪੁਲਸ ਨੇ ਫ਼ਰਾਰ ਕਾਰ ਚਾਲਕ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਡੇਰਾਬੱਸੀ ਸਿਵਲ ਹਸਪਤਾਲ ’ਚ ਬਬਲੂ ਦੀ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ।


author

Bharat Thapa

Content Editor

Related News