ਆਦਮਪੁਰ ਦੇ ਦੂਹੜੇ ਪਿੰਡ ’ਚੋਂ ਮਿਲਿਆ ਪਾਕਿਸਤਾਨੀ ਗੁਬਾਰਾ

Thursday, Aug 17, 2023 - 04:22 AM (IST)

ਆਦਮਪੁਰ ਦੇ ਦੂਹੜੇ ਪਿੰਡ ’ਚੋਂ ਮਿਲਿਆ ਪਾਕਿਸਤਾਨੀ ਗੁਬਾਰਾ

ਆਦਮਪੁਰ (ਚਾਂਦ, ਦਿਲਬਾਗੀ)-ਆਦਮਪੁਰ ਦੇ ਪਿੰਡ ਦੂਹੜੇ ਦੇ ਖੇਤਾਂ ’ਚੋਂ ਪਾਕਿਸਤਾਨੀ ਗੁਬਾਰਾ ਮਿਲਿਆ ਹੈ, ਜਿਸ ’ਤੇ ਅੰਗਰੇਜ਼ੀ ’ਚ ‘ਆਈ ਲਵ ਯੂ ਪਾਕਿਸਤਾਨ’ ਲਿਖਿਆ ਹੈ। ਸੁਤੰਤਰਤਾ ਦਿਵਸ ਮੌਕੇ ਮੰਗਲਵਾਰ ਸ਼ਾਮ ਨੂੰ ਜਦੋਂ ਕਿਸਾਨ ਭੁਪਿੰਦਰ ਸਿੰਘ ਆਪਣੇ ਖੇਤ ’ਚ ਸੈਰ ਕਰਨ ਗਿਆ ਤਾਂ ਉਸ ਨੂੰ ਖੇਤ ’ਚ ਇਕ ਗੁਬਾਰਾ ਪਿਆ ਮਿਲਿਆ।

ਇਹ ਖ਼ਬਰ ਵੀ ਪੜ੍ਹੋ  : ਅਮਰੀਕਾ ’ਚ ਬੱਚਿਆਂ ਦੀ ਤਸਕਰੀ ਦੇ ਸ਼ੱਕ ’ਚ 23 ਗ੍ਰਿਫ਼ਤਾਰ, ਪੰਜਾਬੀਆਂ ਦੇ ਨਾਂ ਵੀ ਆਏ ਸਾਹਮਣੇ

ਭੁਪਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਗੁਬਾਰਾ ਮਿਲਣ ਤੋਂ ਬਾਅਦ ਉਨ੍ਹਾਂ ਤੁਰੰਤ ਆਦਮਪੁਰ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਗੁਬਾਰੇ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ 14 ਅਗਸਤ ਨੂੰ ਪਾਕਿਸਤਾਨ ’ਚ ਆਜ਼ਾਦੀ ਦਿਹਾੜੇ ’ਤੇ ਗੁਬਾਰੇ ਛੱਡੇ ਗਏ ਸਨ। ਹੋ ਸਕਦਾ ਹੈ ਕਿ ਇਹ ਗੁਬਾਰਾ ਹਵਾ ਨਾਲ ਉੱਡਦਾ ਹੋਇਆ ਇੱਥੇ ਪਹੁੰਚਿਆ ਹੋਵੇ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਹੜ੍ਹ ਦੇ ਮੱਦੇਨਜ਼ਰ ਇਸ ਜ਼ਿਲ੍ਹੇ ਦੇ ਸਕੂਲ ਅਗਲੇ ਹੁਕਮਾਂ ਤਕ ਰਹਿਣਗੇ ਬੰਦ


author

Manoj

Content Editor

Related News