ਵਿਆਹ ਦੀ ਸ਼ਾਪਿੰਗ ਦੌਰਾਨ ਲਾਪਤਾ ਹੋਏ ਤਿੰਨ ਭਰਾਵਾਂ ਦੇ ਮਾਮਲੇ ’ਚ ਨਵਾਂ ਮੋੜ, ਘਰ ’ਚ ਮਚ ਗਿਆ ਕੋਹਰਾਮ

Wednesday, Nov 22, 2023 - 06:16 PM (IST)

ਵਿਆਹ ਦੀ ਸ਼ਾਪਿੰਗ ਦੌਰਾਨ ਲਾਪਤਾ ਹੋਏ ਤਿੰਨ ਭਰਾਵਾਂ ਦੇ ਮਾਮਲੇ ’ਚ ਨਵਾਂ ਮੋੜ, ਘਰ ’ਚ ਮਚ ਗਿਆ ਕੋਹਰਾਮ

ਫਿਰੋਜ਼ਪੁਰ (ਸੰਨੀ ਚੋਪੜਾ) : ਤਿੰਨ ਦਿਨ ਪਹਿਲਾਂ ਵਿਆਹ ਦੀ ਸ਼ਾਪਿੰਗ ਕਰਨ ਨਿਕਲੇ ਲਾਪਤਾ ਹੋਏ ਤਿੰਨ ਭਰਾਵਾਂ ’ਚੋਂ ਦੋ ਦੀਆਂ ਲਾਸ਼ਾਂ ਪੁਲਸ ਨੇ ਬਰਾਮਦ ਕਰ ਲਈਆਂ ਹਨ। ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲਾਂ ਫਰੀਦਕੋਟ ਦੇ ਪਿੰਡ ਝਾੜੀਵਾਲਾ ਦੇ ਰਹਿਣ ਵਾਲੇ ਤਿੰਨ ਭਰਾ ਜੋ ਆਪਣੇ ਚਚੇਰੇ ਭਰਾ ਦੇ ਵਿਆਹ ’ਤੇ ਜਾਣ ਲਈ ਫਿਰੋਜ਼ਪੁਰ ਵਿਖੇ ਸ਼ਾਪਿੰਗ ਕਰਨ ਨਿਕਲੇ ਸਨ, ਜਿਨ੍ਹਾਂ ਦਾ ਮੋਟਰਸਾਈਕਲ ਫਿਰੋਜ਼ਪੁਰ-ਫਰੀਦਕੋਟ ਰੋਡ ’ਤੇ ਇਕ ਨਹਿਰ ਦੇ ਕਿਨਾਰੇ ਖਸਤਾ ਹਾਲ ਵਿਚ ਬਰਾਮਦ ਹੋਇਆ ਸੀ। 

ਇਹ ਵੀ ਪੜ੍ਹੋ : ਲੁਧਿਆਣਾ ਦੀ ਅਦਾਲਤ ਨੇ ਥਾਣਾ ਸ਼ਿਮਲਾਪੁਰੀ ਦੇ ASI ਨੂੰ ਸੁਣਾਈ 5 ਸਾਲ ਦੀ ਕੈਦ, ਹੈਰਾਨ ਕਰਨ ਵਾਲਾ ਹੈ ਮਾਮਲਾ

ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਇਨ੍ਹਾਂ ਦਾ ਮੋਟਰਸਾਈਕਲ ਖਸਤਾ ਹਾਲ ਵਿਚ ਨਹਿਰ ਕੋਲੋਂ ਬਰਾਮਦ ਹੋਇਆ ਹੈ ਅਤੇ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਕਿਸੇ ਗੱਡੀ ਨੇ ਟੱਕਰ ਮਾਰ ਦਿੱਤੀ ਹੈ ਜਿਸ ਕਾਰਣ ਇਹ ਤਿੰਨ ਨਹਿਰ ਵਿਚ ਰੁੜ ਗਏ ਹੋਣ। ਜਿਸ ਤੋਂ ਬਾਅਦ ਪੁਲਸ ਵਲੋਂ ਗੋਤਾਖੋਰਾਂ ਦੀ ਮਦਦ ਨਾਲ ਲਗਾਤਾਰ ਨਹਿਰ ਵਿਚ ਤਿੰਨਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਸੀ। 

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਵਿਚ ਵੱਡਾ ਫੇਰਬਦਲ

ਇਸ ਦਰਮਿਆਨ ਗੋਤਾਖੋਰਾਂ ਵਲੋਂ ਅੱਜ ਲਾਪਤਾ ਹੋਏ ਤਿੰਨ ’ਚੋਂ ਦੋ ਭਰਾਵਾਂ ਅਰਸ਼ਦੀਪ ਅਤੇ ਅਨਮੋਲ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਅਕਾਸ਼ ਅਜੇ ਵੀ ਲਾਪਤਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਪਰਿਵਾਰ ਵਿਚ ਕੋਹਰਾਮ ਮਚ ਗਿਆ ਹੈ।

ਇਹ ਵੀ ਪੜ੍ਹੋ : ਰੋਡਵੇਜ਼ ਦੀ ਬੱਸ ਤੋਂ ਡਿੱਗੀ ਪੁਲਸ ਵਾਲੇ ਦੀ ਪਤਨੀ, ਗੱਲ ਕਰਨ ਗਏ ਏ. ਐੱਸ. ਆਈ. ਦੀ ਕੀਤੀ ਕੁੱਟਮਾਰ (ਵੀਡੀਓ)

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News