ਖੰਨਾ 'ਚ ਵਿਆਹੇ ਪ੍ਰੇਮੀ ਜੋੜੇ ਨੇ ਨਹਿਰ 'ਚ ਮਾਰੀ ਛਾਲ, ਖ਼ੁਦਕੁਸ਼ੀ ਤੋਂ ਪਹਿਲਾਂ ਇਕ-ਦੂਜੇ ਨਾਲ ਬੰਨ੍ਹੇ ਹੱਥ

Saturday, Jan 27, 2024 - 03:31 PM (IST)

ਖੰਨਾ 'ਚ ਵਿਆਹੇ ਪ੍ਰੇਮੀ ਜੋੜੇ ਨੇ ਨਹਿਰ 'ਚ ਮਾਰੀ ਛਾਲ, ਖ਼ੁਦਕੁਸ਼ੀ ਤੋਂ ਪਹਿਲਾਂ ਇਕ-ਦੂਜੇ ਨਾਲ ਬੰਨ੍ਹੇ ਹੱਥ

ਖੰਨਾ (ਵਿਪਨ) : ਖੰਨਾ 'ਚ ਵਿਆਹੁਤਾ ਪ੍ਰੇਮੀ ਜੋੜੇ ਨੇ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੋਹਾਂ ਦੀਆਂ ਲਾਸ਼ਾਂ ਦੋਰਾਹਾ ਦੀ ਨਹਿਰ 'ਚੋਂ ਬਰਾਮਦ ਕੀਤੀਆਂ ਗਈਆਂ ਹਨ। ਦੋਹਾਂ ਨੇ ਆਪਣੇ ਹੱਥ ਇਕ-ਦੂਜੇ ਨਾਲ ਬੰਨ੍ਹ ਕੇ ਨਹਿਰ 'ਚ ਛਾਲ ਮਾਰੀ ਹੈ। ਉਕਤ ਪ੍ਰੇਮੀ ਜੋੜਾ ਪਿਛਲੇ ਦਿਨਾਂ ਤੋਂ ਲਾਪਤਾ ਸੀ ਅਤੇ ਸ਼ੁੱਕਰਵਾਰ ਨੂੰ ਦੋਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਪਿੰਡ ਜਟਾਣਾ ਦਾ ਰਹਿਣ ਵਾਲਾ ਸੀ ਅਤੇ 2 ਬੱਚਿਆਂ ਦਾ ਪਿਓ ਸੀ।

ਇਹ ਵੀ ਪੜ੍ਹੋ : ਕੇਂਦਰ ਵਲੋਂ ਰੱਦ ਕੀਤੀ ਪੰਜਾਬ ਦੀ ਝਾਕੀ ਬਣੇਗੀ ਸੂਬਾ ਪੱਧਰੀ ਸਮਾਰੋਹ ਦੀ ਸ਼ਾਨ

ਉਹ ਇਕ ਨਿੱਜੀ ਕੰਪਨੀ ਦੀ ਬੱਸ ਚਲਾਉਂਦਾ ਸੀ। ਨੇੜਲੇ ਪਿੰਡ ਰੂਪਾਲੋਂ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਨਾਲ ਉਸ ਦੀ ਦੋਸਤੀ ਹੋ ਗਈ, ਜੋ ਕਿ ਆਪਣੇ ਪੇਕੇ ਘਰ ਹੀ ਰਹਿੰਦੀ ਸੀ। ਦੋਹਾਂ ਦੀ ਦੋਸਤੀ ਪਿਆਰ 'ਚ ਬਦਲ ਗਈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦੇ ਸਬੰਧਾਂ ਦਾ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਅਤੇ ਇਸ ਗੱਲ ਨੂੰ ਲੈ ਕੇ ਦੋਹਾਂ ਦੇ ਘਰ ਕਲੇਸ਼ ਹੋਣ ਲੱਗਾ ਸੀ। ਇਸ ਦੇ ਕਾਰਨ ਹੀ ਦੋਹਾਂ ਨੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਪੰਜਾਬ 'ਚ ਖਿੜੀ ਧੁੱਪ ਨੇ ਲੋਕਾਂ ਨੂੰ ਦਿੱਤਾ ਨਿੱਘ, ਕਾਂਬੇ ਵਾਲੀ ਠੰਡ ਤੋਂ ਮਿਲੀ ਰਾਹਤ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿ ਦੋਵੇਂ ਜਦੋਂ ਦੋਰਾਹਾ ਨਹਿਰ ਕੋਲ ਗਏ ਤਾਂ ਦੋਹਾਂ ਨੇ ਪਹਿਲਾਂ ਇਕ-ਦੂਜੇ ਦੇ ਹੱਥ ਰੁਮਾਲ ਨਾਲ ਬੰਨ੍ਹ ਲਏ ਅਤੇ ਫਿਰ ਨਹਿਰ 'ਚ ਛਾਲ ਮਾਰ ਦਿੱਤੀ। ਦੋਹਾਂ ਦੇ ਲਾਪਤਾ ਹੋਣ ਬਾਰੇ ਘਰਵਾਲਿਆਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਸ ਨੇ ਜਦੋਂ ਭਾਲ ਕੀਤੀ, ਉਸ ਸਮੇਂ ਦੋਹਾਂ ਦੀਆਂ ਲਾਸ਼ਾਂ ਨਹਿਰ 'ਚੋਂ ਬਰਾਮਦ ਕੀਤੀਆਂ ਗੀਆਂ। ਮਾਮਲੇ ਸਬੰਧੀ ਏ. ਐੱਸ. ਆਈ. ਬਲਜੀਤ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਧਾਰਾ-174 ਦੀ ਕਾਰਵਾਈ ਕੀਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News