ਪੰਜਾਬ ''ਚ ਇਕ ਹੋਰ ਪਰਿਵਾਰ ਨਾਲ ਵਿਦੇਸ਼ ਜਾਣ ਦੇ ਨਾਂ ''ਤੇ ਹੋਈ ਵੱਡੀ ਠੱਗੀ, ਏਜੰਟਾਂ ਨੇ ਦੱਸੀ ਇਹ ਗੱਲ
Thursday, Feb 13, 2025 - 02:19 PM (IST)
![ਪੰਜਾਬ ''ਚ ਇਕ ਹੋਰ ਪਰਿਵਾਰ ਨਾਲ ਵਿਦੇਸ਼ ਜਾਣ ਦੇ ਨਾਂ ''ਤੇ ਹੋਈ ਵੱਡੀ ਠੱਗੀ, ਏਜੰਟਾਂ ਨੇ ਦੱਸੀ ਇਹ ਗੱਲ](https://static.jagbani.com/multimedia/2025_2image_14_18_438023251untitled1234.jpg)
ਗੁਰਦਾਸਪੁਰ (ਗੁਰਪ੍ਰੀਤ)- ਵਿਦੇਸ਼ ਭੇਜਣ ਦੇ ਨਾਂ 'ਤੇ ਟਰੈਵਲ ਏਜੰਟਾਂ ਵੱਲੋਂ ਠੱਗੀ ਮਾਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਟਰੈਵਲ ਏਜੰਟਾਂ 'ਤੇ ਪਤੀ-ਪਤਨੀ ਨੂੰ ਇੰਗਲੈਂਡ ਭੇਜਣ ਦੇ ਨਾਂ ਤੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਲੱਗੇ ਹਨ। ਪੁਲਸ ਵੱਲੋਂ ਦੋਵਾਂ ਟਰੈਵਲ ਏਜੰਟਾਂ ਖ਼ਿਲਾਫ਼ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ, ਉੱਥੇ ਟਰੈਵਲ ਏਜੰਟਾ ਨੇ ਕਿਹਾ ਕਿ ਉਨ੍ਹਾਂ ਨੇ ਵਰਕ ਪਰਮਿਟ 'ਤੇ ਪਤੀ-ਪਤਨੀ ਨੂੰ ਇੰਗਲੈਂਡ ਭੇਜਿਆ ਸੀ। ਪਰਿਵਾਰ ਅਜੇ ਵੀ ਇੰਗਲੈਂਡ 'ਚ ਬੈਠਾ ਹੋਇਆ ਅਤੇ ਕੰਮ ਕਰ ਰਿਹਾ ਹੈ ਪਰ ਉਨ੍ਹਾਂ 'ਤੇ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸਰਕਾਰੀ ਬਾਬੂ ਜ਼ਰਾ ਹੋ ਜਾਓ ਹੁਸ਼ਿਆਰ, ਜਾਰੀ ਹੋ ਗਏ ਅਹਿਮ ਹੁਕਮ
ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਨੂੰਹ ਅਤੇ ਪੁੱਤਰ ਕੋਲੋਂ ਏਜੰਟ ਨੇ ਤਿੰਨ ਸਾਲ ਦਾ ਵਰਕ ਪਰਮਿਟ ਅਤੇ ਇੰਗਲੈਂਡ 'ਚ ਨੌਕਰੀ ਦਿਵਾਉਣ ਦੇ ਨਾਂ 'ਤੇ 22 ਲੱਖ ਰੁਪਏ ਲੈ ਲਏ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਜਿਸ ਕੰਪਨੀ ਵਿੱਚ ਉਨ੍ਹਾਂ ਦੀ ਨੂੰਹ ਨੂੰ ਨੌਕਰੀ ਦਿਵਾਈ ਗਈ ਸੀ, ਉੱਥੇ ਫ਼ਰਮ ਦਾ ਕੋਈ ਦਫ਼ਤਰ ਨਹੀਂ ਹੈ। ਸ਼ਿਕਾਇਤ ਕਰਤਾ ਕਮਲਜੀਤ ਸਿੰਘ ਅਨੁਸਾਰ ਜਦੋਂ ਏਜੰਟ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ 22 ਲੱਖ 'ਚ ਤਾਂ ਸਿਰਫ਼ ਇੰਗਲੈਂਡ ਭੇਜਣ ਦਾ ਕਰਾਰ ਹੋਇਆ ਸੀ। ਪੀੜਤ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਅਤੇ ਉਸਦੀ ਨੂੰਹ ਇੰਗਲੈਂਡ ਵਿੱਚ ਕਿਸੇ ਜਾਣ ਪਹਿਚਾਣ ਵਾਲੇ ਦੀ ਮਦਦ ਨਾਲ ਟਿਕੇ ਹੋਏ ਹਨ ਅਤੇ ਕੰਮ ਦੀ ਤਲਾਸ਼ ਕਰ ਰਹੇ ਹਨ । ਉਨ੍ਹਾਂ ਨੂੰ ਆਰਜ਼ੀ ਤੌਰ 'ਤੇ ਥੋੜੇ-ਥੋੜੇ ਸਮੇਂ ਲਈ ਕੰਮ ਮਿਲਦਾ ਹੈ ਅਤੇ ਵਾਰ-ਵਾਰ ਉਨ੍ਹਾਂ ਨੂੰ ਘਰੋਂ ਪੈਸੇ ਭੇਜਣੇ ਪੈ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਉੱਥੇ ਹੀ ਜਦੋਂ ਇਸ ਮਾਮਲੇ ਸਬੰਧੀ ਟਰੈਵਲ ਏਜੰਟ ਭਗਵਤੀ ਪ੍ਰਸ਼ਾਦ ਅਤੇ ਅਰਜਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਪਰਿਵਾਰ ਝੂਠੇ ਇਲਜ਼ਾਮ ਲਗਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਰਕ ਪਰਮਿਟ 'ਤੇ ਦੋਵੇਂ ਪਤੀ-ਪਤਨੀ ਨੂੰ ਇੰਗਲੈਂਡ ਭੇਜਿਆ ਗਿਆ ਸੀ, ਇਨ੍ਹਾਂ ਦਾ ਵੀਜ਼ਾ ਵੀ ਬਿਲਕੁਲ ਅਸਲੀ ਸੀ ਅਤੇ ਹੁਣ ਦੋਵੇਂ ਉੱਥੇ ਕੰਮ ਵੀ ਕਰ ਰਹੇ ਹਨ। ਜੇਕਰ ਉਨ੍ਹਾਂ ਦਾ ਵੀਜ਼ਾ ਜਾਂ ਫਿਰ ਕੰਪਨੀ ਨਕਲੀ ਹੁੰਦੀ ਤਾਂ ਇੰਗਲੈਂਡ ਸਰਕਾਰ ਨੇ ਇਨ੍ਹਾਂ ਨੂੰ ਵਾਪਸ ਭੇਜ ਦੇਣਾ ਸੀ। ਟਰੈਵਲ ਏਜੰਟ ਨੇ ਕਿਹਾ ਕਿ ਪਰਿਵਾਰ ਝੂਠੇ ਇਲਜ਼ਾਮ ਲਗਾ ਰਿਹਾ ਹੈ ਕਿ ਉਹ ਫਰਜ਼ੀ ਕੰਪਨੀ ਸੀ ਪਰ ਉੱਧਰ ਦੀ ਸਰਕਾਰ ਵੱਲੋਂ ਕੰਪਨੀ ਬੰਦ ਕਰ ਦਿੱਤੀ ਗਈ। ਇਸ ਤਰ੍ਹਾਂ ਕਈ ਹੋਰ ਵੀ ਨੌਜਵਾਨ ਫਸੇ ਹਨ, ਜਿਨ੍ਹਾਂ ਨੂੰ ਹੁਣ ਸੈਟ ਕਰਵਾਇਆ ਗਿਆ ਹੈ। ਉੱਥੇ ਹੀ ਥਾਣਾ ਸਿਟੀ ਗੁਰਦਾਸਪੁਰ ਦੇ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਇਨਕੁਆਰੀ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਜਿਸ ਤੋਂ ਬਾਅਦ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ 'ਚ ਸੇਵਾ ਕਰ ਰਹੇ ਸੇਵਾਦਾਰ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8