ਡੇਰਾ ਬਿਆਸ ਜਾ ਰਹੀ ਸੰਗਤ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ, 1 ਦੀ ਮੌਤ

11/26/2023 6:50:29 PM

ਬਰਨਾਲਾ (ਪੁਨੀਤ ਮਾਨ) : ਰਾਧਾ ਸਵਾਮੀ ਸੰਗਤ ਨਾਲ ਭਰੀ ਬੱਸ ਬਰਨਾਲਾ ਦੇ ਨਜ਼ਦੀਕ ਪਿੰਡ ਹੰਡਿਆਇਆ ਚੌਕ ਦੇ ਨੇੜੇ ਇਕ ਟ੍ਰੈਕਟਰ ਟਰਾਲੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਦੇ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਬੱਸ ਵਿਚ ਸਵਾਰ 18 ਦੇ ਕਰੀਬ ਸੰਗਤਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਮਾਂਵਾਂ ਦਾ ਕਾਲਜਾ ਆ ਗਿਆ ਬਾਹਰ, 3 ਪੁੱਤਾਂ ਦੇ ਸਿਹਰੇ ਲਾ ਕੇ ਇਕੱਠਿਆਂ ਬਾਲਿਆ ਸਿਵਾ, ਦੇਖੋ ਵੀਡੀਓ

ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਪ੍ਰਸ਼ਾਸਨ ਨੇ ਦੱਸਿਆ ਕਿ ਰਾਧਾ ਸਵਾਮੀ ਸਤਿਸੰਗੀਆਂ ਦੀ ਇਹ ਬੱਸ ਮਾਨਸਾ ਤੋਂ ਬਿਆਸ ਸਤਿਸੰਗ ਡੇਰੇ ਜਾ ਰਹੀ ਸੀ, ਜਿਸ ਦੀ ਬਰਨਾਲਾ ਨੇੜੇ ਪਿੰਡ ਹੰਡਿਆਇਆ ਕੋਲ ਟ੍ਰੈਕਟਰ ਟਰਾਲੀ ਨਾਲ ਜ਼ੋਰਦਾਰ ਟੱਕਰ ਹੋ ਗਈ, ਹਾਦਸੇ ਵਿਚ ਬੱਸ ਦੇ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਬਾਕੀ ਸੰਗਤ ਜ਼ਖਮੀ ਹੋ ਗਈ। ਜ਼ਖਮੀਆਂ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਸਕੂਲ ਬੱਸਾਂ ਸਣੇ 30 ਗੱਡੀਆਂ ਦੀ ਸਿੱਧੀ ਟੱਕਰ, ਪੈ ਗਿਆ ਭੜਥੂ, ਦੇਖੋ ਵੀਡੀਓ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News