ਫੇਸਬੁੱਕ ''ਤੇ ਬਣੇ ਦੋਸਤ ਨੇ ਨਾਬਾਲਿਗਾ ਨਾਲ ਜ਼ਬਰਦਸਤੀ ਬਣਾਏ ਸਰੀਰਕ ਸਬੰਧ

Thursday, Sep 02, 2021 - 10:37 PM (IST)

ਫੇਸਬੁੱਕ ''ਤੇ ਬਣੇ ਦੋਸਤ ਨੇ ਨਾਬਾਲਿਗਾ ਨਾਲ ਜ਼ਬਰਦਸਤੀ ਬਣਾਏ ਸਰੀਰਕ ਸਬੰਧ

ਮੁੱਲਾਂਪੁਰ ਦਾਖਾ(ਕਾਲੀਆ)- ਥਾਣਾ ਦਾਖਾ ਅਧੀਨ ਪੈਂਦੇ ਇਕ ਪਿੰਡ ਦੀ ਨਾਬਾਲਿਗ ਲੜਕੀ ਨਾਲ ਉਸ ਦੇ ਫੇਸਬੁੱਕ ਦੋਸਤ ਗੁਰਜੀਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਤਲਵੰਡੀ ਨੌਅਬਾਦ ਨੇ ਜਬਰੀ ਸਰੀਰਕ ਸਬੰਧ ਬਣਾਏ ਅਤੇ ਫਰਾਰ ਹੋ ਗਿਆ। ਥਾਣਾ ਦਾਖਾ ਦੀ ਪੁਲਸ ਨੇ ਪੀੜਤਾ ਦੇ ਬਿਆਨਾਂ ’ਤੇ ਜ਼ੇਰੇ ਧਾਰਾ 376 ਆਈ. ਪੀ. ਸੀ. 3, 4 ਪੋਸਕੋ ਐਕਟ ਤਹਿਤ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਝਟਕਾ, ਅਦਾਲਤ ਨੇ ਰੱਦ ਕੀਤੀ ਰਵੀਜ਼ਨ ਪਟੀਸ਼ਨ
ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ ਡੇਢ ਸਾਲ ਪਹਿਲਾਂ ਗੁਰਜੀਤ ਸਿੰਘ ਨਾਲ ਫੇਸਬੁੱਕ ’ਤੇ ਗੱਲ ਹੋਈ ਸੀ ਅਤੇ ਇਕ-ਦੂਜੇ ਨਾਲ ਗੱਲਾਂ ਕਰਨ ਲੱਗ ਪਏ ਅਤੇ ਇਸੇ ਦੋਸਤੀ ਦਾ ਫਾਇਦਾ ਉਠਾ ਕੇ ਉਹ ਮੈਨੂੰ ਆਪਣੀ ਰਿਸ਼ਤੇਦਾਰੀ ’ਚ ਲੈ ਗਿਆ, ਜਿੱਥੇ ਅਸੀਂ 3-4 ਦਿਨ ਇਕੱਠੇ ਰਹੇ। ਇਸ ਦੌਰਾਨ ਉਸ ਨੇ ਮੇਰੀ ਮਰਜ਼ੀ ਖ਼ਿਲਾਫ਼ ਮੇਰੇ ਨਾਲ ਸਰੀਰਕ ਸਬੰਧ ਬਣਾਏ ਅਤੇ ਫਿਰ ਮੁੱਲਾਂਪੁਰ ਛੱਡ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਕੈਪਟਨ ਸਰਕਾਰ ਨੇ ਮੋਗਾ ਵਿਖੇ ਕਿਸਾਨਾਂ ’ਤੇ ਲਾਠੀਚਾਰਜ ਰਾਹੀਂ ਅਕਾਲੀ ਦਲ ਨਾਲ ਆਪਣੀ ਦੋਸਤੀ ਨਿਭਾਈ : ਚੀਮਾ

ਥਾਣਾ ਦਾਖਾ ਦੇ ਮੁਖੀ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਇਹ ਸਾਰੇ ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਰੁਪਿੰਦਰ ਕੌਰ ਕਰ ਰਹੀ ਹੈ ਅਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


 


author

Bharat Thapa

Content Editor

Related News