ਪੰਜਾਬ ’ਚ ਖ਼ੌਫਨਾਕ ਵਾਰਦਾਤ, ਚਾਰ ਸਾਲਾ ਮਾਸੂਮ ਬੱਚੇ ਦੀ ਦਿੱਤੀ ਬਲੀ

Tuesday, Oct 03, 2023 - 06:36 PM (IST)

ਪੰਜਾਬ ’ਚ ਖ਼ੌਫਨਾਕ ਵਾਰਦਾਤ, ਚਾਰ ਸਾਲਾ ਮਾਸੂਮ ਬੱਚੇ ਦੀ ਦਿੱਤੀ ਬਲੀ

ਖੰਨਾ (ਸੁਖਵਿੰਦਰ, ਵਿਪਨ ਬੀਜਾ) : ਖੰਨਾ ਵਿਚ ਇਕ ਚਾਰ ਸਾਲਾ ਮਾਸੂਮ ਬੱਚੇ ਦੀ ਬਲੀ ਦੇਣ ਦਾ ਖ਼ੌਫਨਾਕ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੇ ਨੂੰ ਗੁਆਂਢੀ ਨੇ ਦੇਰ ਰਾਤ ਉਸ ਸਮੇਂ ਘਰੋਂ ਚੁੱਕ ਲਿਆ ਜਦੋਂ ਉਸ ਦਾ ਪਰਿਵਾਰ ਘੂਕ ਸੁੱਤਾ ਪਿਆ ਸੀ। ਪਰਿਵਾਰ ਨੂੰ ਬੱਚੇ ਦੇ ਗਾਇਬ ਹੋਣ ਦਾ ਪਤਾ ਉਦੋਂ ਲੱਗਾ ਜਦੋਂ ਪਰਿਵਾਰ ਦੀ ਨੀਂਦ ਖੁੱਲ੍ਹੀ। ਇਸ ਦੌਰਾਨ ਪਰਿਵਾਰ ਨੇ ਬੱਚੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ : ਨਾਬਾਲਿਗ ਕੁੜੀ ਨਾਲ ਹੱਦਾਂ ਟੱਪ ਰਿਹਾ ਸੀ ਹਵਸ ਦਾ ਭੁੱਖਾ, ਹਾਲਾਤ ਦੇਖ ਪਿਓ ਦੇ ਉੱਡੇ ਹੋਸ਼

ਇਸ ਸੰਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ 3 ਅਕਤੂਬਰ ਨੂੰ ਮੁਦਈ ਵਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਉਸਦਾ 4 ਸਾਲ ਦਾ ਬੱਚਾ ਰਵੀਰਾਜ ਜੋ ਕਿ ਬੈੱਡ ’ਤੇ ਸੁੱਤਾ ਪਿਆ ਸੀ, ਕੋਈ ਉਸ ਨੂੰ ਮਾਰਨ ਦੀ ਨੀਅਤ ਨਾਲ ਚੁੱਕ ਕੇ ਲੈ ਗਿਆ ਹੈ। ਮੁਦੱਈ ਨੇ ਆਪਣੇ ਲੜਕੇ ਦੀ ਭਾਲ ਕੀਤੀ ਤਾਂ ਉਸਦੇ ਲੜਕੇ ਰਵੀਰਾਜ ਦੀ ਲਾਸ਼ ਮਕਾਨ ਦੇ ਵਿਹੜੇ ਵਿਚ ਖੂਨ ਨਾਲ ਲਥਪਥ ਪਈ ਸੀ, ਜਿਸ ਦੀ ਇਤਲਾਹ ਮਿਲਣ ’ਤੇ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਤੁਰੰਤ ਕਾਰਵਾਈ ਅਮਲ ਵਿਚ ਲਿਆਉਂਦੇ ਹੋਏ ਡੀ. ਐੱਸ. ਪੀ ਅਤੇ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮੁਲਜ਼ਮ ਅਰਵਿੰਦਰ ਕੁਮਾਰ ਪੁੱਤਰ ਵਿਕਾਊ ਪ੍ਰਸ਼ਾਦ ਨੂੰ ਕਾਬੂ ਕੀਤਾ ਗਿਆ। 

ਇਹ ਵੀ ਪੜ੍ਹੋ : ਜਲੰਧਰ ’ਚ ਕਤਲ ਕੀਤੀਆਂ ਤਿੰਨ ਸਕੀਆਂ ਭੈਣਾਂ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਮੁਲਜ਼ਮ ਵਲੋਂ ਉਕਤ ਬੱਚੇ ਦੀ ਹੱਤਿਆ ਤਾਂਤਰਿਕ ਅਤੇ ਦੇਵੀ ਦੇਵਤਿਆਂ ਦੀ ਪੂਜਾ ਅਤੇ ਬਲੀ ਦੇਣ ਲਈ ਕੀਤੀ ਗਈ ਸੀ। ਖੰਨਾ ਪੁਲਸ ਵਲੋਂ ਬਹੁਤ ਹੀ ਮਿਹਨਤ ਨਾਲ ਮੁਕੱਦਮੇ ਦੀ ਤਫਤੀਸ਼ ਅਮਲ ਵਿਚ ਲਿਆਉਂਦੇ ਹੋਏ ਸਾਰੇ ਸਬੂਤਾਂ ਨੂੰ ਇਕੱਠੇ ਕਰਕੇ 4 ਸਾਲ ਦੇ ਮਾਸੂਮ ਬੱਚੇ ਦੇ ਕਾਤਲ ਅਰਵਿੰਦਰ ਕੁਮਾਰ ਪੁੱਤਰ ਵਿਕਾਊ ਪ੍ਰਸ਼ਾਦ ਹਾਲ ਵਾਸੀ ਵਾਰਡ ਨੰਬਰ 13, ਅਲੌੜ, ਥਾਣਾ ਸਿਟੀ ਖੰਨਾ ਨੂੰ 04 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ : ਛੁੱਟੀ ਆਏ ਫੌਜੀ ’ਤੇ ਹਮਲਾ, ਵੱਢ-ਟੁੱਕ ਕਰਕੇ ਪਿਸਟਲ ਤੇ ਰਾਈਫ਼ਲ ਖੋਹ ਕੇ ਲੈ ਗਏ 5 ਨੌਜਵਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News