ਸ਼ੈਲਰ ''ਚ ਝੋਨੇ ਦੇ ਛਿਲਕੇ ਨੂੰ ਲੱਗੀ ਅੱਗ

04/26/2018 12:09:34 AM

ਬੱਧਨੀ ਕਲਾਂ,   (ਮਨੋਜ)-  ਕਸਬਾ ਬੱਧਨੀ ਕਲਾਂ ਵਿਖੇ ਰਾਊਕੇ ਰੋਡ 'ਤੇ ਸਥਿਤ ਸ਼ੈਲਰ ਏ. ਕੇ. ਐਗਰੋ ਇੰਡਸਟਰੀ 'ਚ ਝੋਨੇ ਦੇ ਛਿਲਕੇ ਨੂੰ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ।  ਮੌਕੇ 'ਤੇ ਜਾ ਕੇ ਅੱਗ ਲੱਗਣ ਦੇ ਕਾਰਨਾਂ ਸਬੰਧੀ ਸ਼ੈਲਰ ਮਾਲਕ ਪਵਨ ਕੁਮਾਰ ਤੇ ਭਾਰਤ ਭੂਸ਼ਨ ਭਾਰਤੀ ਨੇ ਪੁੱਛਣ 'ਤੇ ਦੱਸਿਆ ਕਿ ਛਿਲਕੇ ਨੂੰ ਬਾਹਰ ਸੁੱਟਣ ਵਾਲੀ ਮੋਟਰ ਤੋਂ ਨਿਕਲੀ ਚਿੰਗਿਆੜੀ ਬਾਹਰ ਆਉਂਦੇ ਪਾਈਪ ਰਾਹੀਂ ਛਿਲਕੇ ਨੂੰ ਅੱਗ ਲੱਗਣ ਦਾ ਕਾਰਨ ਬਣੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਪਤਾ ਲੱਗਣ 'ਤੇ ਸ਼ੈਲਰ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਆਸ-ਪਾਸ ਦੇ ਲੋਕਾਂ ਨੇ ਅੱਗ ਬਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਬਾਅਦ 'ਚ ਮੋਗਾ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਦੇ ਅਮਲੇ-ਫੈਲੇ ਵੱਲੋਂ ਅੱਗ 'ਤੇ ਕਾਬੂ ਪਾ ਕੇ ਬਾਕੀ ਰਹਿੰਦੀ ਛਿਲਕੇ ਦੀ ਅੱਗ ਨੂੰ ਛਿਲਕੇ ਦਾ ਢੇਰ ਫੋਲ-ਫੋਲ ਕੇ ਬੁਝਾਉਣ ਦੇ ਯਤਨ ਜਾਰੀ ਹਨ। ਸ਼ੈਲਰ ਮਾਲਕ ਨੇ ਦੱਸਿਆ ਕਿ ਆਸ-ਪਾਸ ਦੇ ਪਿੰਡਾਂ ਦੇ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਹੀ ਜਲਦੀ ਅੱਗ 'ਤੇ ਕਾਬੂ ਪਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਨੇ ਆਪ ਮੁਹਾਰੇ ਆਪੋ-ਆਪਣੇ ਪਿੰਡਾਂ ਤੋਂ ਲਿਆਂਦੀਆਂ ਪਾਣੀ ਵਾਲੀਆਂ ਟੈਂਕੀਆਂ ਰਾਹੀਂ ਅੱਗ ਨੂੰ ਕਾਬੂ ਕਰਨ 'ਚ ਸਹਾਇਤਾ ਕੀਤੀ। ਸ਼ੈਲਰ ਮਾਲਕ ਨੇ ਕਿਹਾ ਕਿ ਸਮੇਂ ਸਿਰ ਨੇੜਲੇ ਲੋਕਾਂ ਦੀ ਸਹਾਇਤਾ ਮਿਲਣ ਕਾਰਨ  ਵੱਡਾ ਨੁਕਸਾਨ ਹੋਣੋਂ ਟਲ ਗਿਆ। ਸ਼ੈਲਰ ਮਾਲਕ 'ਤੇ ਇਕੱਠੇ ਹੋਏ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਸਬਾ ਬੱਧਨੀ ਕਲਾਂ ਤੇ ਨਿਹਾਲ ਸਿੰਘ ਵਾਲਾ ਵਿਖੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੁਹੱਈਆ ਕਰਵਾਈਆਂ ਜਾਣ। 


Related News