ਦੀਵਾਲੀ ਦੀ ਰਾਤ ਸੁਪਰ ਮਾਰਕੀਟ ’ਚ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ

Saturday, Nov 06, 2021 - 02:57 PM (IST)

ਦੀਵਾਲੀ ਦੀ ਰਾਤ ਸੁਪਰ ਮਾਰਕੀਟ ’ਚ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ

ਫਗਵਾੜਾ (ਜਲੋਟਾ) : ਦੀਵਾਲੀ ਦੀ ਰਾਤ ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਇੰਡਸਟਰੀ ਏਰੀਆ ਇਲਾਕੇ ’ਚ ਮੌਜੂਦ ਸੁਪਰ ਮਾਰਕੀਟ ’ਚ ਉਸ ਵੇਲੇ ਅਫਰਾ-ਤਫਰੀ ਮੱਚ ਗਈ, ਜਦੋਂ ਇਕ ਕੱਪੜੇ ਦੀ ਦੁਕਾਨ ’ਚ ਅਚਾਨਕ ਅੱਗ ਲੱਗ ਗਈ। ਦੁਕਾਨ ’ਚ ਲੱਗੀ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੇ ਦੁਕਾਨ ਦੇ ਮਾਲਕ ਸਿਕੰਦਰ ਕੁਮਾਰ ਪੁੱਤਰ ਰੁਦਰ ਪ੍ਰਸਾਦ ਨੇ ਇਸ ਦੀ ਸੂਚਨਾ ਫਗਵਾੜਾ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਨੇ ਪਾਣੀ ਦਾ ਲਗਾਤਾਰ ਛਿੜਕਾਅ ਕਰਨ ਤੋਂ ਬਾਅਦ ਭੜਕੀਆਂ ਹੋਈਆਂ ਅੱਗ ਦੀਆਂ ਲਪਟਾਂ ਨੂੰ ਕਾਬੂ ਕੀਤਾ। ਗੱਲਬਾਤ ਕਰਦੇ ਹੋਏ ਦੁਕਾਨ ਮਾਲਕ ਸਿਕੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਰਮਾ ਕਲਾਥ ਹਾਊਸ ’ਚ ਅੱਗ ਲੱਗਣ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਸੀ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਇਸ ਦੀ ਸੂਚਨਾ ਫਗਵਾੜਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੁਕਾਨ ’ਚ ਲੱਗੀ ਅੱਗ ਕਾਰਨ ਕਰੀਬ 15 ਤੋਂ 20 ਲੱਖ ਰੁਪਏ ਦਾ ਕੀਮਤੀ ਕੱਪੜਾ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਦੁਕਾਨ ’ਚ ਅੱਗ ਕਿਵੇਂ ਲੱਗੀ ਹੈ ਅਤੇ ਇਸ ਦੇ ਕੀ ਕਾਰਨ ਹਨ।

PunjabKesari

ਫਗਵਾੜਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਰਮਾ ਕਲਾਥ ਹਾਊਸ ਚ ਲੱਗੀ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਮਹਿਕਮੇ ਦੀਆਂ ਫਾਇਰ ਟੈਂਡਰ ਗੱਡੀਆਂ ਨੂੰ ਮੌਕੇ ’ਤੇ ਅੱਗ ਬੁਝਾਉਣ ਲਈ ਭੇਜਿਆ ਗਿਆ ਸੀ ਅਤੇ ਫਾਇਰ ਟੀਮ ਵੱਲੋਂ ਭਾਰੀ ਯਤਨ ਕਰਦੇ ਹੋਏ ਅੱਗ ਨੂੰ ਕਾਬੂ ਕਰਨ ਤੋਂ ਬਾਅਦ ਦੁਕਾਨ ’ਚ ਲੱਗੀ ਅੱਗ ਨੂੰ ਬੁਝਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਦੁਕਾਨ ’ਚ ਕਿਵੇਂ ਲੱਗੀ ਹੈ, ਇਸ ਸਬੰਧੀ ਹਾਲੇ ਤਕ ਕੁਝ ਵੀ ਪਤਾ ਨਹੀਂ ਲੱਗ ਪਾਇਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਇਸ ਨੂੰ ਲੈ ਕੇ ਜਾਂਚ ਜਾਰੀ ਹੈ। ਖ਼ਬਰ ਲਿਖੇ ਜਾਣ ਤੱਕ ਦੁਕਾਨ ’ਚ ਲੱਗੀ ਅੱਗ ਸਬੰਧੀ ਥਾਣਾ ਸਿਟੀ ਫਗਵਾੜਾ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari


author

Anuradha

Content Editor

Related News