ਹੁਸ਼ਿਆਰਪੁਰ ’ਚ ਰੇਲਵੇ ਕ੍ਰਾਸਿੰਗ ’ਤੇ ਹੋਇਆ ਵੱਡਾ ਹਾਦਸਾ, DMU ਟਰੇਨ ਨੇ ਟਰੱਕ ਨੂੰ ਮਾਰੀ ਟੱਕਰ

Saturday, Aug 20, 2022 - 06:20 PM (IST)

ਹੁਸ਼ਿਆਰਪੁਰ ’ਚ ਰੇਲਵੇ ਕ੍ਰਾਸਿੰਗ ’ਤੇ ਹੋਇਆ ਵੱਡਾ ਹਾਦਸਾ, DMU ਟਰੇਨ ਨੇ ਟਰੱਕ ਨੂੰ ਮਾਰੀ ਟੱਕਰ

ਹੁਸ਼ਿਆਰਪੁਰ (ਭਾਸ਼ਾ)- ਹੁਸ਼ਿਆਰਪੁਰ ਤੋਂ ਕਰੀਬ 16 ਕਿਲੋਮੀਟਰ ਦੂਰ ਪਿੰਡ ਮੰਡਿਆਲਾ ਵਿਖੇ ਰੇਲਵੇ ਕ੍ਰਾਸਿੰਗ 'ਤੇ ਡੀ. ਐੱਮ. ਯੂ. ਰੇਲ ਗੱਡੀ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੰਡਿਆਲਾ ਵਿਖੇ ਰੇਲਵੇ ਕ੍ਰਾਸਿੰਗ ’ਤੇ ਇਕ ਟਰੱਕ ਚਾਲਕ ਜਾ ਰਿਹਾ ਸੀ ਤਾਂ ਉਸੇ ਸਮੇਂ ਜਲੰਧਰ ਜਾਣ ਵਾਲੀ ਡੀ. ਮਲਟੀਪਲ ਯੂਨਿਟ (ਡੀ. ਐੱਮ. ਯੂ) ਟਰੇਨ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ। ਪੁਲਸ ਨੇ ਜਾਣਕਾਰੀ ਦਿੰਦੇ ਹੋਏ  ਸ਼ੁੱਕਰਵਾਰ ਰਾਤ ਨੂੰ ਜਦੋਂ ਇਕ ਟਰੱਕ ਚਾਲਕ ਜਲੰਧਰ ਤੋਂ ਐੱਲ. ਪੀ. ਜੀ. ਗੈਸ ਸਿਲੰਡਰਾਂ ਨਾਲ  ਭਰਿਆ ਟਰੱਕ ਲੈ ਕੇ ਪਿੰਡ ਮੰਡਿਆਲਾ ਨੇੜੇ ਬੋਟਲਿੰਗ ਪਲਾਂਟ ਵੱਲ ਜਾ ਰਿਹਾ ਸੀ ਤਾਂ ਰੇਲਵੇ ਕ੍ਰਾਸਿੰਗ ਫਾਟਕ ਕੋਲ ਪਹੁੰਚਦਿਆਂ ਹੀ ਹੁਸ਼ਿਆਰਪੁਰ ਵੱਲੋਂ ਆ ਰਹੀ ਡੀ. ਐੱਮ. ਯੂ. ਗੱਡੀ ਨੇ ਟਰੱਕ ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ ਅਤੇ ਟਰੱਕ ਨੂੰ ਕੁਝ ਦੂਰੀ ਤੱਕ ਘੜੀਸਦੀ ਲੈ ਗਈ।

ਇਹ ਵੀ ਪੜ੍ਹੋ: ਸਰਕਾਰ ਦੇ ਦਾਅਵਿਆਂ ਦਾ ਨਿਕਲੀ ਫੂਕ, ਮਹਾਨਗਰ ਜਲੰਧਰ ’ਚ ਨਾਜਾਇਜ਼ ਸ਼ਰਾਬ ਦੀ ਵਿਕਰੀ ਜ਼ੋਰਾਂ 'ਤੇ

ਨਸਰਾਲਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਡੈਂਟ ਮੋਹਨ ਸਿੰਘ ਨੇ ਦੱਸਿਆ ਕਿ ਟਰੱਕ ਕਰੀਬ ਤਿੰਨ ਘੰਟੇ ਤੱਕ ਹਾਦਸੇ ਵਾਲੀ ਥਾਂ 'ਤੇ ਫਸਿਆ ਰਿਹਾ। ਰੇਲਵੇ ਕਰਮਚਾਰੀਆਂ ਵੱਲੋਂ ਕਰੇਨ ਨੂੰ ਹਾਦਸੇ ਵਾਲੀ ਥਾਂ 'ਤੇ ਬੁਲਾਇਆ ਗਿਆ ਅਤੇ ਟਰੱਕ ਨੂੰ ਹਾਦਸੇ ਵਾਲੀ ਥਾਂ ਤੋਂ ਹਟਾਇਆ ਗਿਆ। ਇਸ ਤੋਂ ਬਾਅਦ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਇਸ ਘਟਨਾ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਸਬੰਧੀ ਰੇਲਵੇ ਐਕਟ ਦੀਆਂ ਸਬੰਧਤ ਧਾਰਾਵਾਂ ਅਧੀਨ ਡਿਊਟੀ ’ਤੇ ਮੌਜੂਦ ਗੇਟਮੈਨ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਮੰਤਰੀ ਕਟਾਰੂਚੱਕ ਤੋਂ ਜਾਣੋ ਠੇਕੇ ’ਤੇ ਕੰਮ ਕਰਦੇ ਮੁਲਾਜ਼ਮ ਕਦੋਂ ਹੋਣਗੇ ਪੱਕੇ, ਨਵੀਆਂ ਭਰਤੀਆਂ ਬਾਰੇ ਕਹੀ ਇਹ ਗੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News