ਆਪਸੀ ਰੰਜਿਸ਼ ਕਾਰਨ ਦੋ ਧਿਰਾਂ ''ਚ ਝਗੜਾ, 4 ਖਿਲਾਫ ਕੇਸ ਦਰਜ

Thursday, Oct 05, 2017 - 06:44 AM (IST)

ਆਪਸੀ ਰੰਜਿਸ਼ ਕਾਰਨ ਦੋ ਧਿਰਾਂ ''ਚ ਝਗੜਾ, 4 ਖਿਲਾਫ ਕੇਸ ਦਰਜ

ਤਰਨਤਾਰਨ,   (ਧਰਮ ਪੰਨੂੰ)-  ਥਾਣਾ ਸਰਹਾਲੀ ਵਿਚ ਪੈਂਦੇ ਪਿੰਡ ਸ਼ੇਰੋਂ ਵਿਖੇ ਆਪਸੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਝਗੜੇ ਦੌਰਾਨ ਦਾੜ੍ਹੀ ਪੁੱਟਣ ਅਤੇ ਜ਼ਖਮੀ ਕਰਨ ਦੇ ਦੋਸ਼ ਹੇਠ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। 
ਪੁਲਸ ਨੂੰ ਦਿੱਤੇ ਬਿਆਨਾਂ 'ਚ ਗੁਰਮੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸ਼ੇਰੋਂ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਸਵਰਨ ਸਿੰਘ, ਹਰਦੇਵ ਸਿੰਘ ਉਰਫ ਰੈਂਬੋ ਪੁੱਤਰ ਮੱਖਣ ਸਿੰਘ, ਤੀਰਥ ਸਿੰਘ ਉਰਫ ਹੈਪੀ ਪੁੱਤਰ ਸੁੱਚਾ ਸਿੰਘ, ਅਮਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀਆਨ ਸ਼ੇਰੋਂ ਨੇ ਸਾਡੇ ਘਰ ਆ ਕੇ ਸੱਟਾਂ ਮਾਰੀਆਂ ਤੇ ਸਾਨੂੰ ਜ਼ਖਮੀ ਕਰ ਦਿੱਤਾ ਅਤੇ ਮੇਰੀ ਦਾੜ੍ਹੀ ਪੁੱਟਣ 'ਤੇ ਜਦੋਂ ਮੇਰੀ ਪਤਨੀ ਅਤੇ ਭਰਜਾਈ ਛੁਡਾਉਣ ਲਈ ਅੱਗੇ ਆਈ ਤਾਂ ਉਪਰੋਕਤ ਵਿਅਕਤੀਆਂ ਨੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਤੇ ਗਾਲ੍ਹਾਂ ਕੱਢੀਆਂ। ਚੌਕੀ ਨੌਸ਼ਹਿਰਾ ਪੰਨੂੰਆਂ ਦੇ ਏ. ਐੱਸ. ਆਈ. ਗੁਰਪਾਲ ਸਿੰਘ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


Related News