ਸਰਹਿੰਦ ਨਹਿਰ ਦੇ ਪੁਲ ''ਤੇ ਪਏ ਡੂੰਘੇ-ਡੂੰਘੇ ਟੋਏ

Friday, Jan 12, 2018 - 01:36 AM (IST)

ਰੂਪਨਗਰ, (ਵਿਜੇ)- ਰੂਪਨਗਰ ਦੀ ਸਰਹਿੰਦ ਨਹਿਰ ਦੇ ਪੁਲ 'ਤੇ ਪਏ ਟੋਇਆਂ ਦੇ ਕਾਰਨ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ। 
ਇਸ ਸਬੰਧੀ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ, ਹਰੀ ਸਿੰਘ, ਸੇਵਾ ਸਿੰਘ, ਮੋਹਨ ਸਿੰਘ, ਗੁਲਜ਼ਾਰ ਸਿੰਘ ਆਦਿ ਨੇ ਦੱਸਿਆ ਕਿ ਕਰੀਬ 1 ਸਾਲ ਤੋਂ ਸਰਹਿੰਦ ਨਹਿਰ ਦੇ ਪੁਲ 'ਤੇ ਡੂੰਘੇ-ਡੂੰਘੇ ਟੋਏ ਪਏ ਹੋਏ ਹਨ, ਜਿਥੇ ਵਾਹਨ ਚਾਲਕਾਂ ਦੇ ਇਕ ਦੂਜੇ ਦੇ ਅੱਗੇ ਨਿਕਲਣ ਦੇ ਚੱਕਰ 'ਚ ਹਰ ਸਮੇਂ ਹਾਦਸਿਆਂ ਦਾ ਡਰ ਰਹਿੰਦਾ ਹੈ ਪਰ ਇਸ ਮਾਮਲੇ ਨੂੰ ਲੈ ਕੇ ਕਿਸੇ ਵੀ ਵਿਭਾਗ ਵੱਲੋਂ ਗੰਭੀਰਤਾ ਨਹੀਂ ਦਿਖਾਈ ਜਾ ਰਹੀ। 
ਉਨ੍ਹਾਂ ਦੱਸਿਆ ਕਿ ਟੋਇਆਂ ਦੇ ਕਾਰਨ ਕਈ ਸਕੂਲੀ ਬੱਚੇ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਟੋਇਆਂ ਕਾਰਨ ਜਿਥੇ ਬਾਜ਼ਾਰ ਨੂੰ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਜਾਮ ਲੱਗਣ ਦੇ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਹਸਪਤਾਲ ਜਾਣ ਵਾਲੀਆਂ ਐਂਬੂਲੈਂਸਾਂ 'ਚ ਮੌਜੂਦ ਮਰੀਜ਼ਾਂ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਰਹਿੰਦੀ ਹੈ। ਸਰਹਿੰਦ ਨਹਿਰ ਦੇ ਪੁਲ ਤੋਂ ਹੋ ਕੇ ਜਾਣ ਵਾਲਾ ਉਕਤ ਖਸਤਾ ਹਾਲਤ ਮਾਰਗ ਸ਼ਹਿਰ ਦੀ ਐਂਟਰੀ ਦਾ ਪ੍ਰਵੇਸ਼ ਦੁਆਰ ਹੈ ਪਰ ਨਗਰ ਕੌਂਸਲ ਅਤੇ ਜ਼ਿਲਾ ਪ੍ਰਸ਼ਾਸਨ ਉਕਤ ਪਏ ਟੋਇਆਂ ਨੂੰ ਲੈ ਕੇ ਕੋਈ ਕਾਰਵਾਈ ਅਮਲ 'ਚ ਨਹੀਂ ਲਿਆ ਰਿਹਾ। ਉਕਤ ਵਿਅਕਤੀਆਂ ਤੋਂ ਇਲਾਵਾ ਸ਼ਹਿਰ ਦੇ ਸਮਾਜ ਸੇਵੀ ਸ਼ਖਸੀਅਤਾਂ ਨੇ ਮੰਗ ਕੀਤੀ ਕਿ ਸਰਹਿੰਦ ਨਹਿਰ ਦੇ ਪੁਲ 'ਤੇ ਪਏ ਟੋਇਆਂ ਅਤੇ ਸਬਜ਼ੀ ਮੰਡੀ ਨੂੰ ਜਾਣ ਵਾਲੇ ਚੌਕ ਦੇ ਨੇੜੇ ਪਏ ਡੂੰਘੇ-ਡੂੰਘੇ ਟੋਇਆਂ ਨੂੰ ਤੁਰੰਤ ਭਰਵਾਇਆ ਜਾਵੇ।


Related News