ਮੋਟਰਸਾਈਕਲਾਂ ਵਿਚਕਾਰ ਟੱਕਰ ਨਾਲ ਇਕ ਦੀ ਮੌਤ

Friday, Dec 22, 2017 - 04:05 AM (IST)

ਮੋਟਰਸਾਈਕਲਾਂ ਵਿਚਕਾਰ ਟੱਕਰ ਨਾਲ ਇਕ ਦੀ ਮੌਤ

ਚੰਡੀਗੜ੍ਹ, (ਸੁਸ਼ੀਲ)- ਚੰਡੀਗੜ੍ਹ ਤੋਂ ਫਤਿਹਗੜ੍ਹ ਸਾਹਿਬ ਨੂੰ ਜਾ ਰਹੇ ਮੋਟਰਸਾਈਕਲ ਸਵਾਰ ਜੋੜੇ ਨੂੰ ਬੁੱਧਵਾਰ ਰਾਤ ਕਾਲੀਬਾੜੀ ਲਾਈਟ ਪੁਆਇੰਟ 'ਤੇ ਸਾਹਮਣਿਓਂ ਨਾਬਾਲਗ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ। ਟੱਕਰ ਵੱਜਦਿਆਂ ਹੀ ਮੋਟਰਸਾਈਕਲ ਸਵਾਰ ਪਤੀ-ਪਤਨੀ ਤੇ ਨਾਬਾਲਗ ਚਾਲਕ ਸੜਕ 'ਤੇ ਡਿੱਗ ਕੇ ਲਹੂ-ਲੁਹਾਨ ਹੋ ਗਏ।  ਸੂਚਨਾ ਮਿਲਣ 'ਤੇ ਪੀ. ਸੀ. ਆਰ. ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਜੀ. ਐੱਮ. ਸੀ. ਐੱਚ.-32 'ਚ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਫਤਿਹਗੜ੍ਹ ਸਾਹਿਬ ਵਾਸੀ ਗੁਰਮੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਜ਼ਖਮੀ ਪਤਨੀ ਦੀ ਪਛਾਣ ਕੋਮਲ ਤੇ ਟੱਕਰ ਮਾਰਨ ਵਾਲੇ ਦੀ ਪਛਾਣ ਰਾਮ ਦਰਬਾਰ ਵਾਸੀ ਨਾਬਾਲਗ ਬੱਚੇ ਦੇ ਰੂਪ 'ਚ ਹੋਈ।  ਜ਼ਖਮੀ ਕੋਮਲ ਨੇ ਦੱਸਿਆ ਕਿ ਉਸ ਦਾ ਪਤੀ ਗੁਰਮੀਤ ਸਿੰਘ ਜੇ. ਸੀ. ਬੀ. ਚਲਾਉਣ ਦਾ ਕੰਮ ਕਰਦਾ ਸੀ। ਸੈਕਟਰ-31 ਥਾਣਾ ਪੁਲਸ ਨੇ ਕੋਮਲ ਦੀ ਸ਼ਿਕਾਇਤ 'ਤੇ ਰਾਮ ਦਰਬਾਰ ਵਾਸੀ ਨਾਬਾਲਗ ਬੱਚੇ 'ਤੇ ਲਾਪ੍ਰਵਾਹੀ ਨਾਲ ਮੋਟਰਸਾਈਕਲ ਚਲਾਉਣ ਤੇ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ।


Related News