ਲੱਖਾਂ ਰੁਪਏ ਦਾ ਮਾਲ ਮੰਗਵਾ ਕੇ ਪੈਸੇ ਨਾ ਦੇਣ ਕਾਰਨ 2 ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ
Monday, Mar 10, 2025 - 10:35 AM (IST)

ਸਾਹਨੇਵਾਲ/ਕੁਹਾੜਾ (ਜਗਰੂਪ) : ਲੱਖਾਂ ਰੁਪਏ ਦਾ ਮਾਲ ਬਣਵਾ ਕੇ ਕੰਪਨੀ ਨੂੰ ਪੈਸੇ ਨਾ ਦੇਣ ਵਾਲੇ 2 ਵਿਅਕਤੀਆਂ ਖਿਲਾਫ ਥਾਣਾ ਸਾਹਨੇਵਾਲ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਚੌਕੀ ਕੰਗਣਵਾਲ ਦੇ ਇੰਚਾਰਜ ਮੇਵਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤਕਰਤਾ ਦਿਨੇਸ਼ ਦਨਦੋਨਾ ਡਾਇਰੈਕਟਰ ਰੈਕਸ ਸੀਵਿੰਗ ਪ੍ਰਾਈਵੇਟ ਜੀ. ਟੀ. ਰੋਡ ਢੰਡਾਰੀ ਕਲਾਂ ਲੁਧਿਆਣਾ ਵੱਲੋਂ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੁਟੇਰਿਆਂ ਦਾ ਸਾਫਟ ਟਾਰਗੈੱਟ ਬਣੇ ਗੈਸ ਏਜੰਸੀਆਂ ਦੇ ਡਲਿਵਰੀ ਮੈਨ, ਡੀਲਰਾਂ ਤੇ ਕਰਿੰਦਿਆਂ ’ਚ ਖੌਫ ਦਾ ਮਾਹੌਲ
ਉਨ੍ਹਾਂ ਦੱਸਿਆ ਕਿ ਸ਼ਿਕਾਇਤ ’ਚ ਦਿਨੇਸ਼ ਦਨਦੋਨਾ ਨੇ ਦੱਸਿਆ ਕਿ ਉਸ ਦੀ ਰੈਕਸ ਸੀਵਿੰਗ ਸਿਲਾਈ ਮਸ਼ੀਨ ਦੀ ਕੰਪਨੀ ਹੈ। 2 ਵਿਅਕਤੀ ਪ੍ਰਸ਼ਾਂਤ ਅਗਰਵਾਲ ਪਰਚੇਜ ਹੈੱਡ ਅਤੇ ਸੁਭਾਸ਼ ਚੰਦ ਨਾਗਪਾਲ ਸੀ. ਐੱਫ. ਓ. ਸਿੰਗਰ ਇੰਡੀਆ ਲਿਮ. ਏ-26/4 ਦੂਜੀ ਮੰਜ਼ਿਲ ਮੋਹਨ ਕੋਅਪ੍ਰੇਟਿਵ ਇੰਡਸਟ੍ਰੀਅਲ ਅਸਟੇਟ ਨਵੀਂ ਦਿੱਲੀ ਨੇ ਉਨ੍ਹਾਂ ਦੀ ਕੰਪਨੀ ਤੋਂ 17,50,345 ਰੁਪਏ ਦੇ ਲਗਭਗ ਦਾ ਸਾਮਾਨ ਮੰਗਵਾ ਕੇ ਬਣਦੀ ਰਕਮ ਨਾ ਦੇ ਕੇ ਧੋਖਾਦੇਹੀ ਕੀਤੀ ਹੈ, ਜਿਸ ’ਤੇ ਥਾਣਾ ਸਾਹਨੇਵਾਲ ਪੁਲਸ ਨੇ ਪੜਤਾਲ ਤੋਂ ਬਾਅਦ ਪ੍ਰਸ਼ਾਂਤ ਅਗਰਵਾਲ ਅਤੇ ਸੁਭਾਸ਼ ਚੰਦ ਨਾਗਪਾਲ ਖਿਲਾਫ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8