ਨਸ਼ੇ ਲਈ ਪੈਸੇ ਮੰਗ ਕੇ ਤੰਗ ਕਰਨ ਵਾਲੇ ਪਤੀ ਖਿਲਾਫ ਪਰਚਾ
Friday, Nov 24, 2017 - 12:08 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਨਸ਼ੇ ਦੀ ਪੂਰਤੀ ਲਈ ਵਿਆਹੁਤਾ ਨੂੰ ਪੇਕੇ ਘਰੋਂ ਪੈਸੇ ਲਿਆਉਣ ਲਈ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪੁਲਸ ਨੇ ਪਤੀ ਖਿਲਾਫ਼ ਦਾਜ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਅਲੀਸ਼ਾ ਪੁੱਤਰੀ ਸੋਹਨ ਲਾਲ ਵਾਸੀ ਲੁਧਿਆਣਾ ਨੇ ਦੱਸਿਆ ਕਿ 3 ਸਾਲ ਪਹਿਲਾਂ ਉਸ ਦਾ ਵਿਆਹ ਡਿੰਪਲ ਪੁੱਤਰ ਨੰਜੂ ਵਾਸੀ ਰਾਮਗੜ੍ਹ ਤਹਿਸੀਲ ਫਿਲੌਰ ਜ਼ਿਲਾ ਜਲੰਧਰ ਨਾਲ ਹੋਇਆ ਸੀ। ਉਸ ਦਾ ਪਤੀ ਨਸ਼ੇ ਦਾ ਆਦੀ ਹੈ ਤੇ ਆਪਣੇ ਨਸ਼ੇ ਦੀ ਪੂਰਤੀ ਲਈ ਉਹ ਉਸ ਨੂੰ ਪੇਕੇ ਪਰਿਵਾਰ ਤੋਂ ਪੈਸੇ ਲਿਆਉਣ ਜਾਂ ਦਿਹਾੜੀ ਕਰਨ ਲਈ ਪ੍ਰੇਸ਼ਾਨ ਕਰਦਾ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਪੇਕਾ ਪਰਿਵਾਰ ਉਸ ਦੀ ਮੰਗ ਨੂੰ ਪੂਰਾ ਨਹੀਂ ਕਰ ਸਕਦਾ। ਇਸ ਝਗੜੇ ਕਾਰਨ ਕਈ ਵਾਰ ਪੰਚਾਇਤੀ ਸਮਝੌਤੇ ਵੀ ਹੋ ਚੁੱਕੇ ਹਨ, ਜਿਸ ਵਿਚ ਹਰ ਵਾਰ ਉਸ ਦਾ ਪਤੀ ਮੁਆਫੀ ਮੰਗ ਕੇ ਛੁੱਟ ਜਾਂਦਾ ਹੈ ਪਰ ਬਾਅਦ 'ਚ ਹਾਲਾਤ ਫਿਰ ਪਹਿਲਾਂ ਦਾ ਤਰ੍ਹਾਂ ਹੀ ਹੋ ਜਾਂਦੇ ਹਨ। ਜਾਂਚ ਮਗਰੋਂ ਥਾਣਾ ਕਾਠਗੜ੍ਹ ਦੀ ਪੁਲਸ ਨੇ ਪਤੀ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।