ਸੜਕ 'ਤੇ ਚੱਲਦੀ ਕਾਰ ਅਚਾਨਕ ਬਣੀ ਅੱਗ ਦਾ ਗੋਲਾ, ਦੇਖੋ ਭਿਆਨਕ ਮੰਜ਼ਰ ਦੀ ਵੀਡੀਓ

Friday, Feb 09, 2024 - 02:05 PM (IST)

ਸੜਕ 'ਤੇ ਚੱਲਦੀ ਕਾਰ ਅਚਾਨਕ ਬਣੀ ਅੱਗ ਦਾ ਗੋਲਾ, ਦੇਖੋ ਭਿਆਨਕ ਮੰਜ਼ਰ ਦੀ ਵੀਡੀਓ

ਫਿਰੋਜ਼ਪੁਰ (ਸੰਨੀ) : ਫਿਰੋਜ਼ਪੁਰ ਦੇ ਸ਼ਹੀਦ ਊਧਮ ਸਿੰਘ ਚੌਂਕ 'ਚ ਉਸ ਵੇਲੇ ਭਾਜੜਾ ਪੈ ਗਈਆਂ, ਜਦੋਂ ਇਕ ਚੱਲਦੀ ਹੋਈ ਕਾਰ ਅਚਾਨਕ ਅੱਗ ਦਾ ਗੋਲਾ ਬਣ ਗਈ। ਹਾਲਾਂਕਿ ਕਾਰ ਸਵਾਰ 2 ਲੋਕਾਂ ਨੇ ਮਸਾਂ-ਮਸਾਂ ਆਪਣੀ ਜਾਨ ਬਚਾਈ। ਇਸ ਹਾਦਸੇ ਦੌਰਾਨ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਜਾਣਕਾਰੀ ਮੁਤਾਬਕ ਸਿੰਗਲ ਰੋਡ 'ਤੇ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਮਿਡ-ਡੇਅ-ਮੀਲ ਨੂੰ ਲੈ ਕੇ ਨਵੇਂ ਹੁਕਮ ਜਾਰੀ, ਲੱਖਾਂ ਸਕੂਲੀ ਬੱਚਿਆਂ ਨੂੰ ਮਿਲੇਗਾ ਲਾਭ (ਵੀਡੀਓ)

ਕਾਰ 'ਚ ਸਵਾਰ 2 ਲੋਕਾਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਸੜਕ 'ਤੇ ਮੌਜੂਦ ਲੋਕ ਇਧਰ-ਉਧਰ ਭੱਜਣ ਲੱਗੇ। ਉਨ੍ਹਾਂ ਨੂੰ ਡਰ ਸੀ ਕਿ ਕਿਤੇ ਅੱਗ ਕਾਰਨ ਵੱਡਾ ਧਮਾਕਾ ਨਾ ਹੋ ਜਾਵੇ। ਲੋਕਾਂ ਨੇ ਪਹਿਲਾਂ ਬਾਲਟੀਆਂ ਨਾਲ ਪਾਣੀ ਮਾਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਝ ਫ਼ਾਇਦਾ ਨਹੀਂ ਹੋਇਆ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਸਰਕਾਰੀ ਬੱਸਾਂ ਦਾ ਸਫ਼ਰ ਹੋ ਗਿਆ ਔਖਾ, ਮੁਲਾਜ਼ਮਾਂ ਨੇ ਕਰ ਦਿੱਤਾ ਵੱਡਾ ਐਲਾਨ

ਫਿਰ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪੁੱਜ ਕੇ ਬੜੀ ਮੁਸ਼ੱਕਤ ਨਾਲ ਅੱਗ ਬੁਝਾਈ। ਫਾਇਰ ਬ੍ਰਿਗੇਡ ਦੀ ਟੀਮ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਇੰਜਣ 'ਚ ਲੱਗੀ ਹੋਈ ਅੱਗ ਨੂੰ ਬੁਝਾਇਆ, ਹਾਲਾਂਕਿ ਕਾਰ ਅੰਦਰੋਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 
 


author

Babita

Content Editor

Related News