ਏ. ਸੀ. ਠੀਕ ਕਰਨ ਆਏ ਨੌਜਵਾਨ ਨੇ ਨਾਬਾਲਿਗਾ ਨਾਲ ਕੀਤੀ ਛੇੜਛਾੜ, ਕਾਬੂ

Wednesday, Sep 13, 2017 - 07:31 AM (IST)

ਚੰਡੀਗੜ੍ਹ, (ਸੁਸ਼ੀਲ)- ਸੈਕਟਰ-11 ਸਥਿਤ ਸਰਕਾਰੀ ਮਕਾਨ 'ਚ ਏ. ਸੀ. ਠੀਕ ਕਰਨ ਗਏ ਨੌਜਵਾਨ ਨੇ ਕਮਰੇ 'ਚ ਪੜ੍ਹਾਈ ਕਰ ਰਹੀ ਨਾਬਾਲਿਗਾ ਨਾਲ ਛੇੜਛਾੜ ਕੀਤੀ। ਲੜਕੀ ਨੇ ਮਾਮਲੇ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਸੈਕਟਰ-22 ਵਾਸੀ ਮੰਜੇਸ਼ ਦੇ ਰੂਪ 'ਚ ਹੋਈ ਹੈ। ਸੈਕਟਰ-11 ਥਾਣਾ ਪੁਲਸ ਨੇ ਮੁਲਜ਼ਮ 'ਤੇ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ।
ਉਹ ਪ੍ਰਾਈਵੇਟ ਤੌਰ 'ਤੇ ਘਰਾਂ 'ਚ ਏ. ਸੀ. ਅਤੇ ਇਲੈਕਟ੍ਰਾਨਿਕਸ ਮਸ਼ੀਨਾਂ ਆਦਿ ਠੀਕ ਕਰਨ ਦਾ ਕੰਮ ਕਰਦਾ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਮੰਗਲਵਾਰ ਨੂੰ ਸੈਕਟਰ-11 ਸਥਿਤ ਏ. ਸੀ. ਠੀਕ ਕਰਨ ਗਿਆ ਸੀ। ਮੈਕੇਨਿਕ ਨੇ ਪਹਿਲਾਂ ਹੇਠਾਂ ਏ. ਸੀ. ਚੈੱਕ ਕੀਤਾ ਅਤੇ ਬਾਅਦ 'ਚ ਉਹ ਉਪਰ ਕੁਨੈਕਸ਼ਨ ਚੈੱਕ ਕਰਨ ਚਲਾ ਗਿਆ। ਇਸ ਦੌਰਾਨ ਉਨ੍ਹਾਂ ਦੀ 11 ਸਾਲਾ ਬੇਟੀ ਪਹਿਲੀ ਮੰਜ਼ਿਲ 'ਤੇ ਕਮਰੇ 'ਚ ਪੜ੍ਹਾਈ ਕਰ ਰਹੀ ਸੀ, ਮੈਕੇਨਿਕ ਮੌਕਾ ਪਾ ਕੇ ਨਾਬਾਲਿਗਾ ਨਾਲ ਛੇੜਛਾੜ ਕਰਨ ਲੱਗਾ। ਉਥੋਂ ਖੁਦ ਨੂੰ ਬਚਾਅ ਕੇ ਬੱਚੀ ਨੇ ਹੇਠਾਂ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਪਰਿਵਾਰਕ ਮੈਂਬਰਾਂ ਨੇ ਫੜ ਕੇ ਉਸਨੂੰ ਪੁਲਸ ਹਵਾਲੇ ਕਰ ਦਿੱਤਾ।


Related News