ਲੁਧਿਆਣਾ ''ਚ ਕਾਰੋਬਾਰੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਸੁਸਾਈਡ ਨੋਟ ''ਚ ਕੀਤੇ ਅਹਿਮ ਖੁਲਾਸੇ

Sunday, Mar 05, 2023 - 12:21 AM (IST)

ਲੁਧਿਆਣਾ ''ਚ ਕਾਰੋਬਾਰੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਸੁਸਾਈਡ ਨੋਟ ''ਚ ਕੀਤੇ ਅਹਿਮ ਖੁਲਾਸੇ

ਲੁਧਿਆਣਾ (ਰਾਜ) : ਮਾਡਲ ਟਾਊਨ ਦੇ ਇਕ ਕਾਰੋਬਾਰੀ ਨੇ ਫੈਕਟਰੀ 'ਚ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਸੁਸਾਈਡ ਨੋਟ ਲਿਖਿਆ ਅਤੇ ਕੁਝ ਵਿਅਕਤੀਆਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ। ਮ੍ਰਿਤਕ ਦੀ ਪਛਾਣ ਮੁਕੇਸ਼ ਕੁੰਦਰਾ ਵਜੋਂ ਹੋਈ ਹੈ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਦਿੱਤੀ। ਇਸ ਮਾਮਲੇ ਵਿੱਚ ਹੁਣ ਪੁਲਸ ਪਰਿਵਾਰ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ : ATM ਕਾਰਡ ਬਦਲ ਕੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦੇ 2 ਮੈਂਬਰ ਚੜ੍ਹੇ ਪੁਲਸ ਅੜਿੱਕੇ, ਜਾਣੋ ਕਿਵੇਂ ਮਾਰਦੇ ਸਨ ਠੱਗੀ

ਜਾਣਕਾਰੀ ਮੁਤਾਬਕ ਮੁਕੇਸ਼ ਦੀ ਜਨਕਪੁਰੀ ਇਲਾਕੇ ਵਿੱਚ ਸ਼ਿਵਾ ਟ੍ਰੇਡਿੰਗ ਕੰਪਨੀ ਹੈ। ਸ਼ਨੀਵਾਰ ਦੀ ਸਵੇਰ ਮੁਕੇਸ਼ ਕੁੰਦਰਾ ਆਪਣੇ ਬੇਟੇ ਸ਼ਿਵਾ ਦੇ ਨਾਲ ਫੈਕਟਰੀ ਪੁੱਜਾ ਸੀ ਜਿਥੇ ਦੋਵੇਂ ਬਾਪ-ਬੇਟੇ ਕੁਝ ਸਮੇਂ ਫੈਕਟਰੀ 'ਚ ਰਹੇ। ਫਿਰ ਸ਼ਿਵਾ ਰਿਸ਼ੀ ਨਗਰ ਦੇ ਇਲਾਕੇ ਵਿੱਚ ਬਣ ਰਹੀ ਨਵੀਂ ਕੋਠੀ ਦਾ ਕੰਮ ਦੇਖਣ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਫੈਕਟਰੀ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਪਿਤਾ ਨੇ ਫੈਕਟਰੀ ਦੀ ਪਹਿਲੀ ਮੰਜ਼ਿਲ ’ਤੇ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : Big News : ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਦੁਬਈ ਤੋਂ ਲਿਆਂਦਾ ਕਰੋੜਾਂ ਦਾ ਸੋਨਾ ਜ਼ਬਤ

ਸ਼ਿਵਾ ਦਾ ਦੋਸ਼ ਹੈ ਕਿ ਰਿਸ਼ੀ ਨਗਰ ਦੇ ਇਲਾਕੇ 'ਚ ਇਕ ਬਿਲਡਰ ਤੋਂ ਕੋਠੀ ਲਈ ਸੀ। ਕੁਝ ਦਿਨ ਪਹਿਲਾਂ ਬਿਲਡਰ ਦੇ ਨਾਲ ਉਸ ਦੇ ਪਿਤਾ ਦੀ ਤੂੰ ਤੂੰ ਮੈਂ ਮੈਂ ਹੋਈ ਸੀ। ਉਕਤ ਬਿਲਡਰ ਨੇ ਉਸ ਦੇ ਪਿਤਾ ਨੂੰ ਕਾਫੀ ਬੇਇੱਜ਼ਤ ਕੀਤਾ ਸੀ ਜਿਸ ਕਾਰਨ ਉਸ ਦੇ ਪਿਤਾ ਪ੍ਰੇਸ਼ਾਨ ਚੱਲ ਰਹੇ ਸਨ। ਉਧਰ, ਏ.ਸੀ.ਪੀ. (ਸੈਂਟ੍ਰਲ) ਰਮਨਦੀਪ ਭੁੱਲਰ ਨੇ ਦੱਸਿਆ ਕਿ ਮੌਕੇ ਤੋਂ ਸੁਸਾਈਡ ਨੋਟ ਮਿਲਿਆ ਹੈ ਜਿਸ ਵਿਚ ਕਾਰੋਬਾਰੀ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਕੁਝ ਲੋਕਾਂ ਨੂੰ ਠਹਿਰਾਇਆ ਹੈ। ਹੁਣ ਪਰਿਵਾਰ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।


author

Mandeep Singh

Content Editor

Related News