ਸੁਖਬੀਰ ਦੀ ਰੈਲੀ ਤੋਂ ਪਰਤ ਰਹੀ ਬੱਸ ਤੇ ਕਾਰ ਦੀ ਪਾਇਲ ਨੇੜੇ ਟੱਕਰ

Tuesday, Mar 20, 2018 - 09:33 PM (IST)

ਸੁਖਬੀਰ ਦੀ ਰੈਲੀ ਤੋਂ ਪਰਤ ਰਹੀ ਬੱਸ ਤੇ ਕਾਰ ਦੀ ਪਾਇਲ ਨੇੜੇ ਟੱਕਰ

ਖੰਨਾ (ਬਿਪਨ) -ਸੁਖਬੀਰ ਸਿੰਘ ਬਾਦਲ ਦੀ ਵਿਧਾਨ ਸਭਾ ਘੇਰਾਓ ਰੈਲੀ ਤੋ ਵਾਪਸ ਪਰਤ ਰਹੀ ਬੱਸ ਦੇ ਬੀਜਾ  ਪਾਇਲ ਰੋਡ ਤੇ ਇੱਕ ਕਾਰ ਨਾਲ ਟਕਰਾਉਣ ਕਾਰਨ ਵਾਪਰੇ ਸੜਕ ਹਾਦਸੇ ਵਿੱਚ 5 ਵਿਅਕਤੀ ਜਖਮੀ ਹੋ ਗਏ, ਜਦੋਂ ਕਿ ਇਸ ਹਾਦਸੇ ਕਰਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਹਿਮਦਗੜ੍ਹ ਨੇੜਲੇ ਪਿੰਡਾਂ ਨਾਲ ਸਬੰਧਿਤ ਅਕਾਲੀ ਵਰਕਰਾਂ ਨਾਲ ਭਰੀ ਬੱਸ ਪਾਇਲ ਨੇੜੇ ਸਾਹਮਣੇ ਤੋ ਆ ਰਹੀ ਕਾਰ ਟਕਰਾ ਗਈ। ਮੌਕੇ ਉੱਤੇ ਪਹੁੰਚੇ ਪਾਇਲ ਪੁਲਸ ਮੁਲਾਜਮਾਂ ਅਨੁਸਾਰ ਇਸ ਹਾਦਸੇ ਵਿੱਚ ਟਕਰਾਉਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਬਸ ਦੇ ਡਰਾਈਵਰ ਦੀ ਹੁਸ਼ਿਆਰੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।
PunjabKesari
ਜਾਣਕਾਰੀ ਅਨੁਸਾਰ ਮੌਕੇ ਤੇ ਪੁੱਜੇ ਅਕਾਲੀ ਆਗੂ ਮਨਜੀਤ ਸਿੰਘ ਮਦਨੀਪੁਰ ਸਮੇਤ ਹੋਰਨਾਂ ਆਗੂਆਂ ਨੇ ਦੱਸਿਆ ਕਿ ਇਸ ਹਾਦਸੇ ਵਿਚ 5 ਵਿਅਕਤੀ ਜ਼ਖਮੀ ਹੋਏ ਹਨ, ਜਿਹਨਾਂ ਨੂੰ ਮੌਕੇ ਉੱਤੇ ਹੀ ਸਾਂਭ ਕੇ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਮੌਕੇ ਤੇ ਹੀ ਵਾਹਨਾਂ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੇ ਇੱਕ ਟਰੱਕ ਤੇ ਬੱਸ ਵਿਚ ਟਕਰਾ ਜਾਣ ਕਾਰਨ ਗੰਭੀਰ ਜਖਮੀ ਹੋ ਗਿਆ। ਮੋਟਰਸਾਈਕਲ ਸਵਾਰ ਵਿਅਕਤੀ ਦੀ ਪਛਾਣ ਪਿੰਡ ਸਿਹੋੜਾ ਦੇ ਸਾਬਕਾ ਕਾਨੂੰਗੋ ਸੋਹਣ ਸਿੰਘ ਵਜੋਂ ਹੋਈ ਹੈ। ਪੁਲਸ ਅਨੁਸਾਰ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਪਾਇਲ ਨੇੜੇ ਵਾਪਰੇ ਹਾਦਸੇ ਵਿਚ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਾਇਲ, ਦੋਰਾਹਾ, ਬੀਜਾ ਅਤੇ ਲੁਧਿਆਣਾ ਵਿਖੇ ਦਾਖਲ ਕਰਵਾਇਆ ਹੈ।


Related News