ਜੰਗ ਦਾ ਮੈਦਾਨ ਬਣਿਆ ਪਿੰਡ ਲਿੱਧੜਾਂ ਹਾਈਵੇਅ ਦਾ ਪੁੱਲ, 2 ਧਿਰਾਂ ’ਚ ਹੋਇਆ ਖ਼ੂਨੀ ਟਕਰਾਅ

Saturday, Aug 26, 2023 - 10:46 AM (IST)

ਜਲੰਧਰ (ਮਾਹੀ)- ਦਿਹਾਤੀ ਦੇ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਪਿੰਡ ਲਿੱਧੜਾਂ ਹਾਈਵੇਅ ਦੇ ਪੁੱਲ ਥੱਲੇ ਪੁਰਾਣੀ ਰੰਜਿਸ਼ ਕਾਰਨ 2 ਧਿਰਾਂ ਵਿਚਕਾਰ ਝਗੜੇ ਦੌਰਾਨ ਦੋ ਤੋਂ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪਿੰਡ ਲਿੱਧੜਾਂ ’ਚ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਤੋਂ ਰੋਕਣ 'ਤੇ ਵਿਵਾਦ ਹੋਇਆ ਸੀ, ਜਿਸ ਦੀ ਰੰਜਿਸ਼ ਕਾਰਨ ਸ਼ੁੱਕਰਵਾਰ ਫਿਰ ਦੋ ਧਿਰਾਂ ਵੱਲੋਂ ਹਾਈਵੇਅ ਦੇ ਪੁੱਲ ਹੇਠਾਂ ਇਕ-ਦੂਜੇ ਨੂੰ ਮਿਲਣ ਦਾ ਸਮਾਂ ਨਿਰਧਾਰਿਤ ਕਰਨ ’ਤੇ ਇਕ ਧਿਰ ਦੇ ਵਿਅਕਤੀ ਮੌਕੇ ’ਤੇ ਇਕ ਸਕਾਰਪੀਓ 'ਤੇ ਇਕ ਕਾਰ ’ਚ ਸਵਾਰ ਹੋ ਕੇ ਪੁੱਜੇ।

ਇਹ ਵੀ ਪੜ੍ਹੋ- ਜਲੰਧਰ 'ਚ ਕੰਮ ਤੋਂ ਘਰ ਜਾ ਰਹੀ ਔਰਤ ਨਾਲ ਦੇਰ ਰਾਤ ਵਾਪਰਿਆ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਵੀ ਨਹੀਂ ਸੀ

ਦੂਜੀ ਧਿਰ ਦੇ ਵਿਅਕਤੀ ਪਹਿਲਾਂ ਹੀ ਉਥੇ ਮੌਜੂਦ ਹੋਣ ’ਤੇ ਸਕਾਰਪੀਓ ਤੇ ਕਾਰ ’ਚ ਆਏ ਵਿਅਕਤੀਆਂ ਵੱਲੋਂ ਉੱਥੇ ਪਹਿਲਾਂ ਹੀ ਮੌਜੂਦ ਧਿਰ ਦੇ ਇਕ ਵਿਅਕਤੀ ’ਤੇ ਬੰਦੂਕ ਤਾਨਣ ਤੇ ਉਨ੍ਹਾਂ ਵਿਅਕਤੀਆਂ ਵੱਲੋਂ ਬੰਦੂਕ ਤਾਨਣ ਵਾਲੇ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਬੰਦੂਕ ਤਾਨਣ ਵਾਲਾ ਵਿਅਕਤੀ ਜ਼ਖਮੀ ਹੋ ਗਿਆ ਅਤੇ ਉਨ੍ਹਾਂ ਦੀ ਸਕਾਰਪੀਓ ’ਤੇ ਵੀ ਹਮਲਾ ਕਰਨ ’ਤੇ ਸਕਾਰਪੀਓ ਵੀ ਨੁਕਸਾਨੀ ਗਈ, ਜਿਸ ਦੌਰਾਨ ਉਹ ਸਕਾਰਪੀਓ ਤੇ ਕਾਰ ’ਚ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਸਿਕੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਸ ਕੰਟਰੋਲ ਰੂਮ ਰਾਹੀਂ ਸੂਚਨਾ ਪ੍ਰਾਪਤ ਹੋਣ ਤੇ ਜਦ ਉਹ ਉੱਥੇ ਪੁਜੇ ਉੱਥੇ ਕੋਈ ਵਾਹਨ ਤੇ ਵਿਅਕਤੀ ਮੌਜੂਦ ਨਹੀਂ ਸੀ, ਜਦਕਿ ਉੱਥੇ ਟੁੱਟਿਆ ਹੋਇਆ ਕੱਚ ਖਿੱਲਰਿਆ ਪਿਆ ਸੀ।

ਇਹ ਵੀ ਪੜ੍ਹੋ- ਮਾਂ-ਪੁੱਤ ਦਾ ਕਾਰਾ ਕਰੇਗਾ ਹੈਰਾਨ, ਇੰਝ ਚਲਾਉਂਦੇ ਰਹੇ ਜਲੰਧਰ ਵਿਚ ਕਾਲਾ ਕਾਰੋਬਾਰ

ਉਨ੍ਹਾਂ ਦੱਸਿਆ ਕਿ ਪੁਲਸ ਸਹਾਇਤਾ ਕੇਂਦਰ ’ਤੇ ਟੈਲੀਫੋਨ ਕਰਨ ਵਾਲੇ ਵਿਅਕਤੀ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਜਦ ਉਹ ਰਸਤੇ ’ਚ ਜਾ ਰਿਹਾ ਸੀ ਤਾਂ ਪਿੱਛੋਂ ਦੌੜ ਕੇ ਵਿਅਕਤੀ ਨੇ ਉਸ ਕੋਲੋਂ ਟੈਲੀਫੋਨ ਕਰਨ ਲਈ ਮੋਬਾਇਲ ਦੀ ਮੰਗ ਕੀਤੀ ਸੀ। ਉਸ ਦੇ ਮੋਬਾਇਲ ਰਾਹੀਂ ਟੈਲੀਫੋਨ ਤਾਂ ਕੀਤਾ ਗਿਆ ਸੀ, ਜਿਸ ਬਾਰੇ ਉਸ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੁਲਸ ਸਹਾਇਤਾ ਕੇਂਦਰ ’ਤੇ ਟੈਲੀਫੋਨ ਰਾਹੀਂ ਸੂਚਨਾ ਦੇਣ ਵਾਲੇ ਵਿਅਕਤੀ ਨੇ ਆਪਣਾ ਨਾਂ ਲਵਪ੍ਰੀਤ ਲਿਖਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਜੇ ਇਕ ਵਿਅਕਤੀ ਦੀ ਐੱਮ. ਐੱਲ. ਆਰ. ਆਈ ਹੈ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਇਲਾਜ ਲਈ ਕਿਸੇ ਨਿੱਜੀ ਹਸਪਤਾਲ ’ਚ ਦਾਖਲ ਹੈ। ਉਨ੍ਹਾਂਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ, ਜੋ ਵੀ ਤੱਥ ਸਾਹਮਣੇ ਹੋਣਗੇ ਉਨ੍ਹਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਕੱਢਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਜਲੰਧਰ: ਸੁਸਾਈਡ ਨੋਟ ਲਿਖ ਲਾਪਤਾ ਹੋਇਆ ਵਿਅਕਤੀ, ਜਦ ਪਰਿਵਾਰ ਨੇ ਵੇਖਿਆ ਤਾਂ ਪੜ੍ਹ ਕੇ ਉੱਡੇ ਹੋਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News