ਅਧਿਆਪਕ ਵਰਗ ਦੇ ਹੱਕ ’ਚ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਮਿਹਨਤਾਨੇ ’ਚ 33 ਫੀਸਦੀ ਵਾਧਾ
Saturday, Jan 06, 2024 - 06:43 PM (IST)
ਮੋਹਾਲੀ (ਨਿਆਮੀਆਂ) : ਪਿਛਲੇ ਦਿਨੀਂ ਬੋਰਡ ਦੇ ਚੇਅਰਪਰਸਨ ਡਾ. ਸਤਬੀਰ ਬੇਦੀ ਦੀ ਪ੍ਰਧਾਨਗੀ ਹੇਠ ਹੋਈ ਬੋਰਡ ਦੀ ਇਕੱਤਰਤਾ ’ਚ ਅਧਿਆਪਕ ਵਰਗ ਦੇ ਹੱਕ ’ਚ ਅਹਿਮ ਫ਼ੈਸਲਾ ਲੈਂਦੇ ਹੋਏ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਹੱਲ ਹੋਈਆਂ ਉੱਤਰ ਪੱਤਰੀਆਂ ਦੀ ਮਾਰਕਿੰਗ ਕਰਨ ਦੇ ਇਵਜ਼ ’ਚ ਦਿੱਤੇ ਜਾਂਦੇ ਮਿਹਨਤਾਨੇ ’ਚ 33 ਫੀਸਦੀ ਵਾਧਾ ਕੀਤਾ ਗਿਆ ਹੈ। ਵਾਧੇ ਅਨੁਸਾਰ ਹੁਣ ਮਾਰਕਿੰਗ ਕਰਨ ਵਾਲੇ ਪ੍ਰੀਖਿਅਕਾਂ ਨੂੰ ਮਾਰਚ 2024 ਦੀਆਂ ਪ੍ਰੀਖਿਆਵਾਂ ਤੋਂ 10ਵੀਂ ਸ਼੍ਰੇਣੀ ਦੀ ਉੱਤਰ ਪੱਤਰੀ ਦੀ ਮਾਰਕਿੰਗ ਲਈ ਪਹਿਲਾਂ ਨਿਰਧਾਰਿਤ 6.25 ਰੁਪਏ ਦੀ ਥਾਂ 8.50 ਰੁਪਏ ਅਤੇ 12ਵੀਂ ਸ਼੍ਰੇਣੀ ਲਈ 7.50 ਰੁਪਏ ਦੀ ਥਾਂ 10 ਰੁਪਏ ਪ੍ਰਤੀ ਉੱਤਰ ਪੱਤਰੀ ਮਿਹਨਤਾਨੇ ਵਜੋਂ ਅਦਾਇਗੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਇੰਤਕਾਲ ਦੀ ਉਡੀਕ ’ਚ ਬੈਠੇ ਲੋਕਾਂ ਲਈ ਚੰਗੀ ਖ਼ਬਰ, ਮੁੱਖ ਮੰਤਰੀ ਨੇ ਟਵੀਟ ਕਰਕੇ ਦਿੱਤੀ ਅਹਿਮ ਜਾਣਕਾਰੀ
ਬੋਰਡ ਦੀਆਂ ਪ੍ਰੀਖਿਆਵਾਂ ’ਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਬੋਰਡ ਵੱਲੋਂ ਮੁੜ ਮੁਲਾਂਕਣ ਦੀ ਸੁਵਿਧਾ ਦਿੱਤੀ ਹੋਈ ਸੀ। ਇਸ ਵਿਧੀ ਅਨੁਸਾਰ ਨਤੀਜਾ ਘੋਸ਼ਿਤ ਕਰਨ ’ਚ ਹੁੰਦੀ ਦੇਰੀ ਕਾਰਨ ਪ੍ਰੀਖਿਆਰਥੀਆਂ ਦੀ ਪ੍ਰੇਸ਼ਾਨੀ ਅਤੇ ਕੁਝ ਤਕਨੀਕੀ ਕਾਰਨਾ ਦੇ ਮੱਦੇਨਜ਼ਰ ਬੋਰਡ ਵੱਲੋਂ ਲਏ ਗਏ ਫੈਸਲੇ ਅਨੁਸਾਰ ਮੁੜ ਮੁਲਾਂਕਣ ਦੇ ਉਪਬੰਧ ਨੂੰ ਮਾਰਚ 2024 ਦੀਆਂ ਪ੍ਰੀਖਿਆਵਾਂ ਤੋਂ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਪ੍ਰੀਖਿਆਰਥੀਆਂ ਲਈ ਉੱਤਰ ਪੱਤਰੀਆਂ ਦੀ ਰੀ-ਚੈਕਿੰਗ ਦੀ ਸੁਵਿਧਾ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।
ਇਹ ਵੀ ਪੜ੍ਹੋ : ਜੇ ਤੁਸੀਂ ਵੀ ਕਰ ਰਹੇ ਪਰਿਵਾਰ ਸਮੇਤ ਕੈਨੇਡਾ ਜਾਣ ਦੀ ਤਿਆਰੀ ਤਾਂ ਸਾਵਧਾਨ, ਜ਼ਰੂਰ ਪੜ੍ਹੋ ਇਹ ਖ਼ਬਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8