ਜਦੋਂ ਪੂਜਾ ਸਮਗਰੀ ਦੀ ਥਾਂ ਗਹਿਣਿਆਂ ਨਾਲ ਭਰਿਆ ਬੈਗ ਹੋਇਆ ਜਲ ਪ੍ਰਵਾਹ

Thursday, Mar 08, 2018 - 01:29 PM (IST)

ਭਵਾਨੀਗੜ੍ਹ (ਰਾਜੇਸ਼ ਕੋਹਲੀ) —ਭਵਾਨੀਗੜ੍ਹ 'ਚ ਇਕ ਅਜੀਬ ਹੀ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਵਲੋਂ ਪੂਜਾ ਸਮਗਰੀ ਨੂੰ ਜਲ ਪ੍ਰਵਾਹ ਕਰਨ ਦੇ ਚੱਕਰ 'ਚ ਆਪਣਾ ਗਹਿਣਿਆ ਦਾ ਭਰਿਆ ਬੈਗ ਹੀ ਜਲ ਪ੍ਰਵਾਹ ਕਰ ਦਿੱਤਾ ਗਿਆ, ਜਿਸ ਦਾ ਪਤਾ ਉਸ ਨੂੰ ਸੰਗਰੂਰ ਆਪਣੇ ਘਰ ਪਹੁੰਚਣ ਤੋਂ ਬਾਅਦ ਲਗਿਆ। ਘਟਨਾ ਤੋਂ ਬਾਅਦ ਗੋਤਾਖੋਰ ਬੁਲਾ ਕੇ ਨਹਿਰ ਨੂੰ ਖੰਗਾਲਿਆ ਗਿਆ ਪਰ ਕੁਝ ਵੀ ਹੱਥ ਨਹੀਂ ਲੱਗਿਆ। ਅੱਜ ਦੂਜੇ ਦਿਨ ਵੀ 10 ਗੋਤਾਖੋਰਾਂ ਨੇ ਸਰਚ ਅਭਿਆਨ ਜਾਰੀ ਰੱਖਿਆ ਪਰ ਨਹਿਰ 'ਚੋਂ ਕੁਝ ਨਹੀਂ ਮਿਲਿਆ। ਗੋਤਾਖੋਰ ਸਲੀਮ ਨੇ ਦੱਸਿਆ ਕਿ ਉਨ੍ਹਾਂ ਨੂੰ ਪਟਿਆਲਾ ਤੋਂ ਬੁਲਾਇਆ ਗਿਆ ਹੈ ਤਾਂ ਜੋ ਨਹਿਰ 'ਚ ਡਿੱਗਿਆ ਬੈਗ ਲਭਿਆ ਜਾ ਸਕੇ। 
ਉਥੇ ਹੀ ਇਸ ਸੰਬੰਧੀ ਜਾਣਕਾਰੀ ਦਿੰਦੇ ਲਖਬੀਰ ਚੰਦ ਨੇ ਦੱਸਿਆ ਕਿ ਉਹ ਪਟਿਆਲਾ ਤੋਂ ਸੰਗਰੂਰ ਜਾ ਰਹੇ ਸਨ ਤੇ ਉਨ੍ਹਾਂ ਦੇ ਕੋਲ ਆਪਣੀ ਧੀ ਦੇ ਗਹਿਣੇ ਸਨ। ਉਨ੍ਹਾਂ ਨੇ ਪੂਜਾ ਸਮਗਰੀ ਜਲ ਪ੍ਰਵਾਹ ਕਰਨੀ ਸੀ ਪਰ ਗਲਤੀ ਨਾਲ ਉਹ ਕਹਿਣ ਵਾਲਾ ਬੈਗ ਪਾਣੀ 'ਚ ਸੁੱਟ ਦਿੱਤਾ। ਇਸ ਦਾ ਪਤਾ ਉਨ੍ਹਾਂ ਨੂੰ ਸੰਗਰੂਰ ਘਰ ਪਹੁੰਚਣ ਤੋਂ ਬਾਅਦ ਲੱਗਾ। 


Related News