30 ਸਾਲਾ ਨੌਜਵਾਨ ਦੀ ਦਿਮਾਗੀ ਦੌਰਾ ਪੈਣ ਕਾਰਣ ਮੌਤ

Sunday, Jul 21, 2024 - 06:25 PM (IST)

30 ਸਾਲਾ ਨੌਜਵਾਨ ਦੀ ਦਿਮਾਗੀ ਦੌਰਾ ਪੈਣ ਕਾਰਣ ਮੌਤ

ਬਾਬਾ ਬਕਾਲਾ ਸਾਹਿਬ (ਅਠੌਲ਼ਾ)- ਸਤਵੰਤ ਸਿੰਘ (30 ਸਾਲ) ਪੁੱਤਰ ਸਰਬਜੀਤ ਸਿੰਘ ਵਾਸੀ ਜੱਲੂਵਾਲ (30 ਸਾਲ) ਦਾ ਬੀਤੇ ਦਿਨ ਦਿਮਾਗੀ ਦੌਰਾ ਪੈਣ ਕਾਰਣ ਦਿਹਾਂਤ ਹੋ ਗਿਆ । ਉਹ ਆਪਣੇ ਪਿੱਛੇ ਮਾਤਾ ਪਿਤਾ ਤੋਂ ਇਲਾਵਾ ਪਤਨੀ ਨਵਜੋਤ ਕੌਰ ਛੱਡ ਗਏ ਹਨ । ਨੌਜਵਾਨ ਦੀ ਮੌਤ 'ਤੇ ਵੱਖ-ਵੱਖ ਧਾਰਮਿਕ, ਸਿਆਸੀ ਅਤੇ ਸਮਾਜ ਸੇਵੀ ਸਖਸ਼ੀਅਤਾਂ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ । 

ਇਹ ਵੀ ਪੜ੍ਹੋ- ਇੰਟਰਨੈੱਟ ਟੈਕਨਾਲੋਜੀ ਕਾਰਨ ਖ਼ਤਰੇ ਦੀ ਹੋਂਦ 'ਚ ਆ ਰਹੀ ਨੌਜਵਾਨ ਪੀੜ੍ਹੀ, ਕਿਤਾਬਾਂ ਤੇ ਲਿਖਤੀ ਸਮੱਗਰੀ ਤੋਂ ਹੋਈ ਦੂਰ

ਦੁਖ ਪ੍ਰਗਟ ਕਰਨ ਵਾਲਿਆਂ ਵਿੱਚ ਪਰਮਰਾਜ ਸਿੰਘ ਉਮਰਾ ਨੰਗਲ ਆਈ.ਜੀ. ਪੰਜਾਬ, ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ, ਭੁਪਿੰਦਰ ਸਿੰਘ ਬਾਬਾ ਬਕਾਲਾ ਮੋੜ, ਸਰਪੰਚ ਮਨਜੀਤ ਸਿੰਘ ਲੱਡੂ ਜੱਲੂਵਾਲ, ਸਰਪੰਚ ਸੁੱਚਾ ਸਿੰਘ ਜੱਲੂਵਾਲ, ਮੋਹਣ ਸਿੰਘ ਕੰਗ, ਠੇਕੇਦਾਰ ਤਰਸੇਮ ਸਿੰਘ ਜੋਧੇ, ਠੇਕੇਦਾਰ ਰਵੀ ਜੱਲੂਵਾਲ, ਡਾ: ਇੰਦਰਜੀਤ ਸਿੰਘ ਜੱਲੂਵਾਲ ਅਤੇ ਹੋਰਨਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਇਹ ਵੀ ਪੜ੍ਹੋ- ਮਿਲਾਨ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਕੋਲੋਂ ਕਸਟਮ ਵਿਭਾਗ ਨੇ 49 ਲੱਖ ਰੁਪਏ ਦਾ ਸੋਨਾ ਕੀਤਾ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News