29 ਸਾਲਾ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪਤੀ ਨੇ ਕਿਹਾ,‘‘ਵਾਰ-ਵਾਰ ਮਿਸ ਕੈਰੇਜ ਹੋਣ ਤੋਂ ਡਿਪ੍ਰੈਸ਼ਨ ’ਚ ਸੀ’’
Thursday, Jul 27, 2023 - 02:05 PM (IST)
ਚੰਡੀਗੜ੍ਹ (ਸੁਸ਼ੀਲ) : ਸੈਕਟਰ-44 ’ਚ 29 ਸਾਲਾ ਵਿਆਹੁਤਾ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਔਰਤ ਨੂੰ ਫਾਹੇ ਤੋਂ ਉਤਾਰਿਆ ਅਤੇ ਜੀ. ਐੱਮ. ਸੀ. ਐੱਚ.-32 ਲੈ ਗਈ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਇੰਡਸਟ੍ਰੀਅਲ ਏਰੀਆ ਫੇਜ਼-1 ’ਚ ਨੌਕਰੀ ਕਰਦੀ ਸੀ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਵੀ ਖੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਪਰਿਵਾਰ ਨੇ ਜਵਾਈ ਤਰੁਣ ਖ਼ਿਲਾਫ਼ ਤੰਗ ਕਰਨ ਦੇ ਦੋਸ਼ ਲਾਏ ਹਨ। ਉੱਥੇ ਹੀ ਤਰੁਣ ਨੇ ਪੁਲਸ ਨੂੰ ਦੱਸਿਆ ਕਿ ਮਿਸਕਰੇਜ ਹੋਣ ਨਾਲ ਮੇਰੀ ਪਤਨੀ ਪਰੇਸ਼ਾਨ ਰਹਿੰਦੀ ਸੀ। ਸੈਕਟਰ-34 ਥਾਣਾ ਪੁਲਸ ਕੇਸ ਦੀ ਜਾਂਚ ਕਰਨ ਵਿਚ ਲੱਗੀ ਹੋਈ ਹੈ। ਥਾਣਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-44 ’ਚ ਵਿਆਹੁਤਾ ਫਾਹਾ ਲਾ ਲਿਆ ਹੈ। ਸੂਚਨਾ ਮਿਲਦਿਆਂ ਹੀ ਪੁਲਸ ਪਹੁੰਚੀ, ਜਿੱਥੇ ਮੌਕੇ ’ਤੇ ਮਕਾਨ ਮਾਲਿਕ ਤਰੁਣ ਮਿਲਿਆ। ਪੁਲਸ ਨੇ ਕਮਰੇ ਵਿਚ ਵੇਖਿਆ ਤਾਂ ਔਰਤ ਫਾਹੇ ’ਤੇ ਲਟਕੀ ਹੋਈ ਸੀ। ਪੁਲਸ ਨੇ ਔਰਤ ਨੂੰ ਫਾਹੇ ਤੋਂ ਉਤਾਰਿਆ ਅਤੇ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਸੀਵਰੇਜ ਦੇ ਮੇਨ ਹੋਲ ’ਚ ਵੜ੍ਹੇ ਸਫ਼ਾਈ ਸੇਵਕਾਂ ਨੂੰ ਚੜ੍ਹੀ ਗੈਸ, ਇੱਕ ਦੀ ਮੌਤ ਤੇ ਦੋ ਦੀ ਹਾਲਤ ਨਾਜ਼ੁਕ
ਤਰੁਣ ਨੇ ਦੱਸਿਆ ਕਿ ਅੰਜਲੀ ਘਰ ਇਕੱਲੀ ਸੀ ਅਤੇ ਉਹ ਡਿਊਟੀ ’ਤੇ ਗਿਆ ਸੀ। ਤਰੁਣ ਨੇ ਪੁਲਸ ਨੂੰ ਦੱਸਿਆ ਕਿ ਉਹ ਕਲਰਕ ਦੀ ਨੌਕਰੀ ਕਰਦਾ ਹੈ। ਇੰਸ. ਬਲੇਦਵ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਨੇ ਤਰੁਣ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਅਜੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਤਰੁਣ ਨੇ ਪੁਲਸ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ ਸੀ। ਪਹਿਲਾਂ ਵੀ ਤਿੰਨ ਚਾਰ-ਵਾਰ ਮਿਸ ਕੈਰੇਜ ਹੋ ਚੁੱਕੇ ਹਨ। ਇਸ ਵਾਰ ਫਿਰ ਅਜਿਹਾ ਹੀ ਹੋਇਆ ਸੀ, ਜਿਸ ਨਾਲ ਉਹ ਪਰੇਸ਼ਾਨ ਸੀ ਅਤੇ ਡਿਪ੍ਰੈਸ਼ਨ ’ਚ ਚੱਲ ਰਹੀ ਸੀ।
ਇਹ ਵੀ ਪੜ੍ਹੋ : ਧੜੱਲੇਦਾਰ ਆਵਾਜ਼ ਦੇ ਮਾਲਕ ਸ਼੍ਰੋਮਣੀ ਗਾਇਕ ‘ਸੁਰਿੰਦਰ ਛਿੰਦਾ’ ਨਹੀਂ ਰਹੇ, ਜਿਊਣੇ ਮੋੜ ਨੂੰ ਅਮਰ ਕਰਨ ਵਾਲਾ ਤੁਰ ਗਿਆ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8