ਭਿਆਨਕ ਹਾਦਸੇ ’ਚ 15 ਸਾਲਾ ਮੁੰਡੇ ਦੀ ਮੌਤ, ਰੋ-ਰੋ ਹਾਲੋ-ਬੇਹਾਲ ਹੋਇਆ ਪਰਿਵਾਰ

Saturday, Sep 16, 2023 - 06:35 PM (IST)

ਭਿਆਨਕ ਹਾਦਸੇ ’ਚ 15 ਸਾਲਾ ਮੁੰਡੇ ਦੀ ਮੌਤ, ਰੋ-ਰੋ ਹਾਲੋ-ਬੇਹਾਲ ਹੋਇਆ ਪਰਿਵਾਰ

ਅੱਚਲ ਸਾਹਿਬ (ਗੋਰਾ ਚਾਹਲ) : ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਚਾਹਲ ਕਲਾ ਵਿਖੇ ਇਕ 15 ਸਾਲਾ ਲੜਕੇ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਚਾਹਲ ਕਲਾ ਨੇ ਦੱਸਿਆ ਕਿ ਮੇਰਾ ਪੁੱਤਰ ਰੋਬਲਪ੍ਰੀਤ ਸਿੰਘ ਉਮਰ 15 ਜੋ ਕਿ ਨੌਵੀਂ ਕਲਾਸ ਵਿਚ ਪੜ੍ਹਦਾ ਸੀ ਅਤੇ ਮੇਰਾ ਭਤੀਜਾ ਮਨਦੀਪ ਸਿੰਘ ਜੋ ਮੇਰੀ ਸਾਲੀ ਨੂੰ ਮਿਲ ਕੇ ਮਹਿਤਾ ਰੋਡ ਬਟਾਲੇ ਨੂੰ ਆ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵੱਡੀ ਵਾਰਦਾਤ, ਸੜਕ ਵਿਚਕਾਰ ਬੇਰਹਿਮੀ ਨਾਲ ਕਤਲ ਕੀਤਾ ਮੁੰਡਾ, ਵੱਢ ਸੁੱਟੇ ਹੱਥ ਪੈਰ

ਉਕਤ ਨੇ ਦੱਸਿਆ ਕਿ ਇਹ ਦੋਵੇਂ ਜਦੋਂ ਛੋਟੇ ਰੰਗੜ ਨੰਗਲ ਪਹੁੰਚੇ ਤਾਂ ਅਚਾਨਕ ਸਾਈਕਲ ਵਾਲਾ ਰੋਡ ’ਤੇ ਆਉਣ ਕਾਰਨ ਮੋਟਰ ਸਾਈਕਲ ਦੀ ਸਾਈਕਲ ਨਾਲ ਭਿਆਨਕ ਟੱਕਰ ਹੋਣ ਕਾਰਨ ਮੇਰਾ ਬੇਟਾ ਰੋਬਨਪ੍ਰੀਤ ਸਿੰਘ ਦੀ ਰੋਡ ’ਤੇ ਡਿੱਗ ਗਿਆ ਅਤੇ ਉਸ ਦੇ ਸਿਰ ਵਿਚ ਜ਼ੋਰਦਾਰ ਸੱਟ ਲੱਗੀ, ਜਿਸ ਨੂੰ ਤੁਰੰਤ ਬਟਾਲਾ ਦੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ : ਭਦੌੜ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਦਿਨ ਦਿਹਾੜੇ ਔਰਤ ਦਾ ਬੇਰਹਿਮੀ ਨਾਲ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News